ਗਗਨਦੀਪ ਅਰੋੜਾ
ਲੁਧਿਆਣਾ, 25 ਫਰਵਰੀ
ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨਸਭਾ ਹਲਕਿਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 14 ਗਿਣਤੀ ਕੇਂਦਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 14 ਵਿਧਾਨਸਭਾ ਹਲਕੇ ਹਨ, ਜਿਥੇ ਵੋਟਾਂ ਪੈਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਥੇ ਈਵੀਐਮ ਮਸ਼ੀਨਾਂ ਰਖਵਾਈਆਂ ਸਨ, ਉਥੇ ਹੀ ਉਨ੍ਹਾਂ ਨੇ ਗਿਣਤੀ ਕੇਂਦਰ ਬਣਾ ਦਿੱਤੇ ਹਨ। ਜਿਸਦੇ ਲਈ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਵੇਂ ਈਵੀਐਮ ਮਸ਼ੀਨਾਂ ਸਟਰਾਂਗ ਰੂਮ ਤੋਂ ਬਾਹਰ ਕੱਢਣੀਆਂ ਹਨ ਤੇ ਕਿਵੇਂ ਗਿਣਤੀ ਕੇਂਦਰ ਤੱਕ ਪੁੱਜਣ ਗਈਆਂ, ਉਸਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਵਿੱਚ 14 ਵਿਧਾਨਸਭਾ ਹਲਕਿਆਂ ਦੇ ਲਈ ਗਿਣਤੀ ਕੇਂਦਰ ਬਣਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕਾ ਖੰਨਾ ਦੇ ਲਈ ਗੁਰੂ ਨਾਨਕ ਦੇਵ ਪੋਲੀਟੈਕਨੀਕਲ ਕਾਲਜ ਵਿੱਚ ਹੋਵੇਗੀ, ਇਸਦੇ ਨਾਲ ਹੀ ਹਲਕਾ ਸਮਰਾਲਾ ਲਈ ਸਰਕਾਰੀ ਕਾਲਜ, ਹਲਕਾ ਸਾਹਨੇਵਾਲ ਲਈ ਖਾਲਸਾ ਕਾਲਜ ਲੁਧਿਆਣਾ, ਹਲਕਾ ਲੁਧਿਆਣਾ ਪੂਰਬੀ ਸਰਕਾਰੀ ਕਾਲਜ, ਹਲਕਾ ਲੁਧਿਆਣਾ ਦੱਖਣੀ ਕੇਵੀਐੱਮ ਸਕੂਲ, ਹਲਕਾ ਲੁਧਿਆਣਾ ਆਤਮ ਨਗਰ ਜੀਐਨਈ ਕਾਲਜ, ਹਲਕਾ ਲੁਧਿਆਣਾ ਕੇਂਦਰੀ ਆਰੀਆ ਕਾਲਜ, ਹਲਕਾ ਲੁਧਿਆਣਾ ਪੱਛਮੀ ਪੀਏਯੂ ਜਿਮ ਹਾਲ, ਹਲਕਾ ਉਤਰੀ ਲਈ ਪੀਏਯੂ ਸਕੂਲ, ਹਲਕਾ ਗਿੱਲ ਲਈ ਐੱਸਆਰਐੱਸ ਸਰਕਾਰੀ ਕਾਲਜ ਰਿਸ਼ੀ ਨਗਰ, ਹਲਕਾ ਪਾਇਲ ਲਈ ਸਰਕਾਰੀ ਕਾਲਜ ਲੜਕੀਆਂ, ਹਲਕਾ ਦਾਖਾ ਸੁਖਦੇਵ ਭਵਨ ਪੀਏਯੂ, ਹਲਕਾ ਰਾਏਕੋਟ ਮਾਲਵਾ ਸਕੂਲ ਤੇ ਹਲਕਾ ਜਗਰਾਉਂ ਪ੍ਰੀਖਿਆ ਕੇਂਦਰ ਪੀਏਯੂ ਵਿੱਚ ਬਣਾਏ ਗਏ ਹਨ।