ਸਤਵਿੰਦਰ ਬਸਰਾ
ਲੁਧਿਆਣਾ, 22 ਜੁਲਾਈ
ਸੀਬੀਐਸਸੀ ਬੋਰਡ ਵੱਲੋਂ ਅੱਜ 12ਵੀਂ ਅਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। 12ਵੀਂ ਦੇ ਨਤੀਜੇ ਵਿੱਚ ਸ਼ਹਿਰ ਦੇ ਸੇਕਰਡ ਹਾਰਟ ਸਕੂਲ ਬੀਆਰਐਸ ਨਗਰ ਦੀ ਵਿਦਿਆਰਥਣ ਅਨਸ਼ਿਖਾ ਮੱਕੜ ਨੇ ਕਾਮਰਸ ਵਿੱਚੋਂ 99.4 ਫ਼ੀਸਦੀ, ਨਾਨ ਮੈਡੀਕਲ ਵਿੱਚੋਂ ਸ਼ਲਿੰਦਰ ਗੋਇਲ ਨੇ 97.8 ਫ਼ੀਸਦੀ ਜਦਕਿ ਆਰਟਸ ਵਿੱਚੋਂ ਅਨੰਨਿਆ ਦੁੱਗਲ ਨੇ 98.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਮੈਡੀਕਲ ਵਿੱਚੋਂ ਡੀਏਵੀ ਸਕੂਲ ਪੱਖੋਵਾਲ ਦੇ ਕੁਨਾਲ ਸ਼ਰਮਾ ਨੇ 97.2 ਪ੍ਰਤੀਸ਼ਤ ਅੰਕ ਹਾਸਲ ਕੀਤੇ। ਰਿਯਾਨ ਸਕੂਲ ਦੀ ਅਨਿਸ਼ਕਾ ਚੌਧਰੀ ਨੇ ਆਰਟਸ ਵਿੱਚੋਂ 99.4 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸ਼ਹਿਰ ਦੇ ਲਗਭਗ ਸਾਰੇ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਖੁਸ਼ੀ ਵਿੱਚ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਭੰਗੜੇ ਪਾਏ।
ਇਸ ਦੌਰਾਨ ਡੀਏਵੀ ਸਕੂਲ ਪੱਖੋਵਾਲ ਦੀ ਅਰਮਾਨ ਕੌਰ ਨੇ ਕਾਮਰਸ ਵਿੱਚੋਂ 99.2 ਫ਼ੀਸਦੀ, ਭੂਮਿਕਾ ਟੰਡਨ ਨੇ ਨਾਨ-ਮੈਡੀਕਲ ਵਿੱਚੋਂ 96.4 ਫ਼ੀਸਦੀ, ਮਹਿਕਪ੍ਰੀਤ ਕੌਰ, ਦੀਪਿਕਾ ਗੋਇਲ ਅਤੇ ਸਾਨਾ ਨੇ ਆਰਟਸ ਵਿੱਚੋਂ ਸਾਂਝੇ ਤੌਰ ਤੇ 98.6 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਸਪਰਿੰਗ ਡੇਲ ਪਬਲਿਕ ਸਕੂਲ ਦੇ ਵਿਦਿਆਰਥੀ ਸਿਮਰਨ ਬਖਸ਼ੀ ਨੇ ਕਾਮਰਸ ਵਿੱਚੋਂ 98 ਫ਼ੀਸਦੀ, ਜੀਆ ਨੇ 97.8 ਫ਼ੀਸਦੀ ਅਤੇ ਵੰਸ਼ਿਕਾ ਨੇ ਆਰਟਸ ਵਿੱਚੋਂ 97.2 ਫ਼ੀਸਦੀ ਅੰਕ ਪ੍ਰਾਪਤ ਕੀਤੇ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੇ ਮਹੀਪ ਸਿੰਘ ਕੋਚਰ ਨੇ ਕਾਮਰਸ ਵਿੱਚੋਂ 97.6 ਫ਼ੀਸਦੀ, ਆਰਟਸ ਵਿੱਚੋਂ ਗੁਰਨੂਰ ਕੌਰ ਨੇ 97 ਫ਼ੀਸਦੀ, ਮੈਡੀਕਲ ਵਿੱਚੋਂ ਵਾਨੀ ਕੌਰ ਨੇ 96.4 ਫ਼ੀਸਦੀ ਅਤੇ ਨਾਨ-ਮੈਡੀਕਲ ਵਿੱਚੋਂ ਪ੍ਰਨੀਤ ਕੌਰ ਨੇ 95.4 ਫ਼ੀਸਦੀ ਅੰਕ ਹਾਸਲ ਕੀਤੇ।
ਪੁਲੀਸ ਡੀਏਵੀ ਸਕੂਲ ਨਵਦੀਪ ਨੇ ਕਾਮਰਸ ’ਚ 98.2, ਤਾਨਿਆ ਅਗਰਵਾਲ ਨੇ ਨਾਨ ਮੈਡੀਕਲ ’ਚ 96.6 ਫ਼ੀਸਦੀ ਤੇ ਸ਼ਵੇਤਾ ਗੁਪਤਾ ਨੇ ਮੈਡੀਕਲ ਵਿੱਚ 96 ਫ਼ੀਸਦੀ ਅੰਕ ਲਏ। ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੀ ਬਿਮਨਦੀਪ ਕੌਰ ਨੇ ਕਾਮਰਸ ’ਚੋਂ 97.2, ਹਰਗੁਨ ਸਿੰਘ ਨਾਨ ਮੈਡੀਕਲ ਵਿੱਚੋਂ 96.8, ਭਵਲੀਨ ਕੌਰ 94.2 ਨਾਲ ਆਰਟਸ ਵਿੱਚੋਂ ਅਤੇ ਰਵਨੀਤ ਕੌਰ 89.8 ਫੀਸਦੀ ਨਾਲ ਮੈਡੀਕਲ ਵਿੱਚੋਂ ਸਕੂਲ ਟਾਪਰ ਬਣੇ। ਬੀਸੀਐਮ ਆਰੀਆ ਮਾਡਲ ਸਕੂਲ ਇਸ਼ਾਨ ਕਪੂਰ ਨੇ ਕਾਮਰਸ ਵਿੱਚੋਂ 99.2, ਗੁਰਬੀਰ ਸਿੰਘ ਨੇ ਮੈਡੀਕਲ ਵਿੱਚੋਂ 99 ਫ਼ੀਸਦੀ ਅੰਕ ਲਏ।
ਸਮਰਾਲਾ (ਪੱਤਰ ਪ੍ਰੇਰਕ): 12ਵੀਂ ਕਲਾਸ ਦੇ ਨਤੀਜੇ ’ਚ ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਨਾਨ-ਮੈਡੀਕਲ ਸਟ੍ਰੀਮ ਵਿਚੋਂ ਰਾਹੁਲ ਗਰੋਵਰ ਨੇ 96.4% ਅੰਕ ਲੈ ਕੇ ਪਹਿਲਾ, ਪ੍ਰਾਚੀ ਗਰਗ ਨੇ 95% ਅੰਕਾਂ ਨਾਲ ਦੂਜਾ ਤੇ ਸੁਖਮਨਮੀਤ ਸਿੰਘ ਨੇ 94.2% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਸਟ੍ਰੀਮ ਵਿੱਚੋਂ ਏਕਮਜੋਤ ਸਿੰਘ ਨੇ 96% ਨਾਲ ਪਹਿਲਾ, ਪ੍ਰਭਜਾਪ ਕੌਰ ਤੇ ਦਿਲਪ੍ਰੀਤ ਸਿੰਘ ਨੇ 95.2% ਅੰਕ ਲੈ ਕੇ ਦੂਜਾ ਤੇ ਪਲਕ ਅਨੰਦ ਨੇ 91.8% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟ੍ਰੀਮ ਵਿਚੋਂ ਅੱਛਰਪ੍ਰੀਤ ਕੌਰ ਨੇ 94% ਅੰਕ ਲੈ ਕੇ ਪਹਿਲਾ, ਦਿਵਲੀਨ ਕੌਰ ਨੇ 93.4%ਅੰਕ ਲੈ ਕੇ ਦੂਸਰਾ ਅਤੇ ਵੰਸ਼ ਕੁੰਵਰ ਸਿੰਘ ਨੇ 93.2% ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਸਟ੍ਰੀਮ ਵਿੱਚੋਂ ਪ੍ਰਭਸ਼ਰਨ ਸਿੰਘ ਨੇ 89.2% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।