ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਮਈ
ਖੇਡ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਵੱਖ ਵੱਖ ਸਪੋਰਟਸ ਵਿੰਗਾਂ ਲਈ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਚੋਣ ਟਰਾਇਲ ਕਰਵਾਏ ਗਏ। ਅਥਲੈਟਿਕਸ, ਬੈਡਮਿੰਟਨ, ਸਾਈਕਲਿੰਗ, ਫੁਟਬਾਲ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਖੋ-ਖੋ, ਲਾਅਨ ਟੈਨਿਸ, ਪਾਵਰ ਲਿਫਟਿੰਗ, ਸਾਫਟਬਾਲ, ਸ਼ੂਟਿੰਗ, ਤੈਰਾਕੀ, ਵਾਲੀਬਾਲ, ਵੇਟਲਿਫਟਿੰਗ ਅਤੇ ਕੁਸ਼ਤੀਆਂ ਦੀਆਂ ਖੇਡਾਂ ਲਈ ਦੋ ਦਿਨ ਚੋਣ ਟਰਾਇਲ ਕਰਵਾਏ ਗਏ। ਇੰਨਾਂ ਦੋਵਾਂ ਦਿਨਾਂ ਦੌਰਾਨ ਕੁੱਲ 1177 ਖਿਡਾਰੀ ਟਰਾਇਲ ਦੇਣ ਪਹੁੰਚੇ। ਇੰਨਾਂ ਵਿੱਚੋਂ 717 ਖਿਡਾਰੀ ਪਹਿਲੇ ਦਿਨ ਅਤੇ 460 ਖਿਡਾਰੀ ਦੂਜੇ ਦਿਨ ਟਰਾਇਲ ਦੇਣ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ, ਅੰਡਰ-14, 17 ਅਤੇ 19 ਸਾਲ ਲੜਕੇ ਅਤੇ ਲੜਕੀਆਂ ਇੰਨਾਂ ਟਰਾਇਲਾਂ ਵਿੱਚ ਅੱਜ ਸਭ ਤੋਂ ਵੱਧ ਸਾਈਕਲਿੰਗ ਲਈ 215 ਖਿਡਾਰੀ ਟਰਾਇਲ ਦੇਣ ਪਹੁੰਚੇ। ਇੰਨਾਂ ਵਿੱਚ 125 ਲੜਕੇ ਅਤੇ 90 ਲੜਕੀਆਂ ਸ਼ਾਮਿਲ ਸਨ। ਇੰਨਾਂ ਤੋਂ ਇਲਾਵਾ ਐਥਲੈਟਿਕਸ ਲਈ 18, ਆਰਚਰੀ ਲਈ 14, ਬਾਸਕਟਬਾਲ ਲਈ 22, ਬੈਡਮਿੰਟਨ ਲਈ 14, ਬਾਕਸਿੰਗ ਲਈ 19, ਫੁੱਟਬਾਲ ਲਈ 9, ਹਾਕੀ ਲਈ 47, ਜੂਡੋ ਲਈ 40, ਲਾਅਨ ਟੈਨਿਸ ਲਈ 6, ਸਾਫਟਬਾਲ ਲਈ 7, ਸੂਟਿੰਗ, ਤੈਰਾਕੀ ਲਈ 3-3, ਵਾਲੀਬਾਲ ਲਈ 8 ਜਦਕਿ ਵੇਟ ਲਿਫਟਿੰਗ ਲਈ 35 ਖਿਡਾਰੀਆਂ ਨੇ ਟਰਾਇਲ ਦਿੱਤੇ।