ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਜੂਨ
ਇੱਥੋਂ ਦੀ ਡਾ. ਪ੍ਰਿਅੰਕਾ ਭਾਰਦਵਾਜ ਪੁੱਤਰੀ ਕੁਲਦੀਪ ਭਾਰਦਵਾਜ ਵਾਸੀ ਵਿਸ਼ਵਨਾਥ ਮੰਦਰ ਨਵੀਂ ਅਬਾਦੀ ਨੇ ਦੱਸਿਆ ਕਿ ਉਸ ਨਾਲ ਨੌਕਰੀ ਦੀ ਰਜਿਸਟਰੇਸ਼ਨ ਕਰਵਾਉਣ ਦੇ ਨਾਂ ’ਤੇ ਉਸ ਦੇ ਬੈਂਕ ਖਾਤੇ ਵਿਚੋਂ ਕਰੀਬ ਡੇਢ ਲੱਖ ਰੁਪਏ ਕਢਵਾ ਲਏ ਗਏ। ਉਨ੍ਹਾਂ ਕਿਹਾ ਕਿ ਆਪਣੀ ਨੌਕਰੀ ਲਈ ਕਿਸੇ ਸਾਈਟ ’ਤੇ ਆਨਲਾਈਨ ਸਰਚ ਕਰ ਰਹੀ ਸੀ। ਫਿਰ ਉਸ ਨੂੰ ਇਕ ਫੋਨ ਆਇਆ ਤੇ ਉਸ ਨੂੰ ਕਿਹਾ ਕਿ ਤੁਹਾਡੀ ਨੌਕਰੀ ਦੀ ਅਰਜ਼ੀ ਕਰਨ ਲਈ 29 ਰੁਪਏ ਫੀਸ ਲਈ ਜਾਵੇਗੀ ਤੇ ਤੁਸੀਂ ਆਪਣਾ ਪੂਰਾ ਵੇਰਵਾ ਭੇਜੋ। ਉਸ ਨੇ ਹਾਮੀ ਭਰ ਦਿੱਤੀ ਤੇ ਇਕ ਫੋਨ ਆਉਣ ਤੇ ਓਟੀਪੀ ਸਾਂਝਾ ਤਾਂ ਉਸਦੇ ਖਾਤੇ ਵਿਚੋਂ 2900 ਰੁਪਏ ਕੱਟ ਲਏ, ਜਿਸ ’ਤੇ ਇਕ ਔਰਤ ਨੇ ਦੂਜੇ ਪਾਸੇ ਤੋਂ ਪੈਸੇ ਕੱਟਣ ਦੀ ਗਲਤੀ ਮੰਨ ਕੇ ਬਾਕੀ ਪੈਸੇ ਵਾਪਸ ਪਾਉਣ ਲਈ ਓਟੀਪੀ ਮੰਗਿਆ, ਜਿਸ ’ਤੇ ਉਸ ਮੁੜ ਓਟੀਪੀ ਲਿਆ ਤੇ ਤਿੰਨ ਹਿੱਸਿਆਂ ਵਿੱਚ 1 ਲੱਖ 48 ਹਜ਼ਾਰ ਰੁਪਏ ਕਢਵਾ ਲਏ। ਡਾ. ਪ੍ਰਿਅੰਕਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਪਿਉ-ਪੁੱਤ ਖ਼ਿਲਾਫ਼ ਠੱਗੀ ਦਾ ਕੇਸ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਪਿਉ ਪੁੱਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਬ ਇੰਸਪੈਕਟਰ ਰਛਪਾਲ ਸਿੰਘ ਅਨੁਸਾਰ ਭਾਈ ਰਣਧੀਰ ਸਿੰਘ ਨਗਰ ਵਾਸੀ ਜੈਪਾਲ ਨੇ ਦੱਸਿਆ ਹੈ ਕਿ ਉਸ ਨੇ ਸੁਮਿਤ ਨਰੂਲਾ ਅਤੇ ਉਸ ਦੇ ਪਿਤਾ ਤੋਂ 24 ਲੱਖ ਰੁਪਏ ਦਾ ਕਰਜ਼ਾ ਵਿਆਜ ’ਤੇ ਲਿਆ ਸੀ ਅਤੇ ਇਸ ਬਦਲੇ ਵਿੱਚ ਪਿੰਡ ਥਰੀਕੇ ਬਣੀਆਂ ਦੁਕਾਨਾਂ ਦੀ ਰਜਿਸਟਰੀ ਗਿਰਵੀ ਰੱਖੀ ਸੀ। ਉਸ ਵੱਲੋਂ 2019 ਵਿੱਚ ਸਾਰੇ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਵੱਲੋਂ ਦੁਕਾਨਾਂ ਦੀਆਂ ਰਜਿਸਟਰੀਆਂ ਨਹੀਂ ਦਿੱਤੀਆਂ ਗਈਆਂ ਸਨ। ਇਸ ਦੌਰਾਨ ਦੋਹਾਂ ਨੇ ਰਲ ਕੇ ਦੁਕਾਨ ਦੀ ਰਜਿਸਟਰੀ ’ਤੇ ਬੈਂਕ ਤੋਂ 20 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਹੈ।