ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਪੁਲੀਸ ਨੇ ਉਪ-ਕਪਤਾਨ ਦੀ ਪੜਤਾਲ ਉਪਰੰਤ ਮਾਂ ਅਤੇ ਧੀ ਖ਼ਿਲਾਫ਼ ਇੱਕ ਲੜਕੇ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਵਾ ਤੇਰਾਂ ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ਮੁਲਜ਼ਮਾਂ ਨੂੰ ਹਿਰਾਸਤ ’ਚ ਲੈਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪੀੜਤ ਧਿਰ ਸੁਖਵਿੰਦਰ ਕੌਰ ਵਾਸੀ ਆਤਮ ਨਗਰ (ਜਗਰਾਉਂ) ਨੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸਦੇ ਭਤੀਜੇ ਮਾਨਵਜੀਤ ਸਿੰਘ ਤੋਂ ਕਿਰਨ ਪਤਨੀ ਪਰਵਿੰਦਰਪਾਲ ਸਿੰਘ ਵਾਸੀ ਸਿੱਧਵਾਂ ਬੇਟ ਅਤੇ ਉਸਦੀ ਬੇਟੀ ਟੀਨਾ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 13,25,000 ਰੁਪਏ ਠੱਗੇ ਹਨ ਤੇ ਉਸ ਨੂੰ ਵਿਦੇਸ਼ ਵੀ ਨਹੀਂ ਭੇਜਿਆ। ਲੰਬੀ ਤਫਤੀਸ਼ ਦੌਰਾਨ ਮਗਰੋਂ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਮਾਂ-ਧੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।