ਲੁਧਿਆਣਾ ’ਚ ਪ੍ਰਾਪਰਟੀ ਟੈਕਸ ਦੇ 1.04 ਲੱਖ ਡਿਫਾਲਟਰ

ਲੁਧਿਆਣਾ ’ਚ ਪ੍ਰਾਪਰਟੀ ਟੈਕਸ ਦੇ 1.04 ਲੱਖ ਡਿਫਾਲਟਰ

ਗਗਨਦੀਪ ਅਰੋੜਾ

ਲੁਧਿਆਣਾ, 2 ਜੂਨ

ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿਚ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਦੀ ਲਿਸਟ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ। ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਦੀ ਗਿਣਤੀ ਵਧ ਕੇ 1 ਲੱਖ 04 ਹਜ਼ਾਰ ਤੱਕ ਪੁੱਜ ਗਈ ਹੈ। 2014-15 ਵਿਚ ਇਹ ਲਿਸਟ ਵਿਚ ਸਿਰਫ਼ 35335 ਡਿਫਾਲਟਰ ਸ਼ਾਮਲ ਸਨ। ਨਿਗਮ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਤੱਕ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਦੀ ਲਿਸਟ ਵਿਚ 65954 ਰਿਹਾਇਸ਼ੀ, 16019 ਨਾਨ ਰਿਹਾਇਸ਼ੀ, 8395 ਸਨਅਤੀ ਯੂਨਿਟ ਤੇ 13867 ਮਿਕਸ ਯੂਸ ਪ੍ਰਾਪਰਟੀ ਦੇ ਯੂਨਿਟ ਸ਼ਾਮਲ ਹਨ। ਇਨ੍ਹਾਂ ਲੋਕਾਂ ਕੋਲੋਂ ਨਿਗਮ ਨੇ ਤਕਰੀਬਨ 18 ਕਰੋੜ ਰੁਪਏ ਪ੍ਰਾਪਰਟੀ ਟੈਕਸ ਲੈਣਾ ਹੈ। ਹੁਣ ਡਿਫਾਲਟਰਾਂ ਨੂੰ ਰਾਹਤ ਦਿੰਦੇ ਹੋਏ ਸਥਾਨਕ ਸਰਕਾਰ ਨੇ ਲੋਕਾਂ ਨੂੰ ਪ੍ਰਾਪਰਟੀ ਟੈਕਸ ’ਤੇ ਵਿਆਜ ਮੁਆਫ਼ੀ ਉੱਤੇ 10 ਫੀਸਦੀ ਛੂਟ ਦੇਣ ਦੀ ਤਾਰੀਖ਼ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਲੋਕ 30 ਜੂਨ ਤੱਕ 10 ਫੀਸਦੀ ਛੂਟ ਦੇ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਇਸ ’ਤੇ ਕੋਈ ਵਿਆਜ ਤੇ ਜੁਰਮਾਨਾ ਵੀ ਨਹੀਂ ਲੱਗੇਗਾ। ਨਿਗਮ ਦੇ ਸੁਪਰਡੈਂਟ ਵਿਵੇਕ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਲੋਕਾਂ ਨੂੰ ਮੋਬਾਈਲ ’ਤੇ ਮੈਸੇਜ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰ ਨੇ ਨਵੰਬਰ 2019 ਵਿਚ ਇਹ ਨੋਟੀਫਿਕੇਸ਼ਨ ਕੱਢਿਆ ਸੀ। ਇਸ ਤੋਂ ਬਾਅਦ ਇਸ ਦੀ ਤਾਰੀਖ਼ ਵਿਚ ਵਾਧਾ ਕੀਤਾ ਗਿਆ, ਹੁਣ ਲੌਕਡਾਊਨ ਕਾਰਨ ਇਸ ਨੂੰ ਵਧਾ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All