ਮਾਨਸਾ: ਕਹਾਣੀਕਾਰ ਅਨੇਮਨ ਸਿੰਘ ਦੇ ਕਹਾਣੀ ਸੰਗ੍ਰਹਿ ‘ਆਈ ਲਾਚਾ’ ਦੇ ਦੂਜੇ ਐਡੀਸ਼ਨ ਨੂੰ ਲੇਖਕ ਪਾਠਕ ਮੰਚ ਮਾਨਸਾ ਵੱਲੋਂ ਪ੍ਰੋ. ਗੁਰਦੀਪ ਸਿੰਘ ਦੀ ਪ੍ਰਧਾਨਗੀ ’ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਦੀਪ ਸਿੰਘ ਨੇ ਕਿਹਾ ਕਿ ‘ਆਈ ਲਾਚਾ’ ਵੱਖਰੀ ਆਸੀਰ ਦੀ ਕਹਾਣੀ ਹੈ। ਕਹਾਣੀਕਾਰ ਜਸਬੀਰ ਢੰਡ ਨੇ ਕਿਹਾ ਕਿ ਅਨੇਮਨ ਨੇ ਇਸ ਸੰਗ੍ਰਹਿ ਵਿਚ ਬੰਦੇ ਦੇ ਮਨ ਦੀ ਉਸ ਗੰਢ ਨੂੰ ਖੋਲ੍ਹਿਆ ਹੈ, ਜਿਸ ਤੋਂ ਸਮਕਾਲ ਅਭਿੱਜ ਹੈ। ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਅਨੇਮਨ ਇਸ ਦੌਰ ਦੇ ਬੰਦੇ ਦੇ ਮਨ ਨੂੰ ਮਨੋਵਿਗਿਆਨਕ ਚਿਕਿਤਸਕ ਵਾਂਗ ਫੜਦਾ ਹੈ। ਕਹਾਣੀਕਾਰ ਦਰਸ਼ਨ ਜੋਗਾ ਨੇ ਕਿਹਾ ਕਿ ਅਨੇਮਨ ਸਿੰਘ ਜਿਉਂਦੇ ਜਾਗਦੇ ਪਾਤਰ ਸਿਰਜਣ ਵਾਲਾ ਕਹਾਣੀਕਾਰ ਹੈ। ਇਸ ਮੌਕੇ ਨੌਜਵਾਨ ਗਲਪਕਾਰ ਅਮਨ ਮਾਨਸਾ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ