ਪੁਸਤਕ ਚਰਚਾ

ਲੋਕ ਮਨ ਦੀ ਕਵਿਤਾ

ਲੋਕ ਮਨ ਦੀ ਕਵਿਤਾ

ਜਤਿੰਦਰ ਕੌਰ

ਜਤਿੰਦਰ ਕੌਰ

ਸੰਦੀਪ ਦੀ ਕਾਵਿ ਪੁਸਤਕ ‘ਉਹ ਸਾਂਭਣਾ ਜਾਣਦੀ ਮੈਨੂੰ’ ਵਿਚ ਸੱਜਰਾਪਣ ਹੈ, ਤਾਜ਼ਗੀ ਹੈ। ਉਸ ਦੀ ਕਵਿਤਾ ਨੂੰ ਰੋਜ਼ਾਨਾ ਸਮਾਜ ਵਿਚ ਵਿਚਰਦਿਆਂ ਸੌਖਿਆਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਦੀ ਕਵਿਤਾ ਮਲਕੜੇ ਜਿਹੇ ਆਪਣੇ ਪਰਿਵਾਰ ਤੇ ਆਲੇ-ਦੁਆਲੇ ਦੇ ਸਮਾਜ ਵਿਚ ਲਿਪਟੀ ਹੋਈ ਅਜੋਕੇ ਆਮ ਇਨਸਾਨ ਦੀਆਂ ਭਾਵਨਾਵਾਂ ਤੇ ਜੀਵਨ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ। ਉਸ ਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਤੇ ਅਤਿ ਸੁਚੱਜਤਾ ਨਾਲ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨਾ ਪਾਠਕ ਨੂੰ ਇਕੋ ਬੈਠਕ ਵਿਚ ਪੂਰੀ ਕਿਤਾਬ ਪੜ੍ਹਨ ਲਈ ਮਜਬੂਰ ਕਰ ਦਿੰਦਾ ਹੈ।

ਸੰਦੀਪ ਦੀ ਕਵਿਤਾ ਅਛੋਪਲੇ ਤੇ ਸਹਿਜੇ ਹੀ ਅਨੇਕਾਂ ਗੰਭੀਰ ਵਿਸ਼ਿਆਂ ਨੂੰ ਛੋਹ ਜਾਂਦੀ ਹੈ ਤੇ ਪਿਛੋਕੜ ਤੋਂ ਵਰਤਮਾਨ ਤੱਕ ਦੇ ਬਦਲਾਅ ਨੂੰ ਸਾਡੇ ਸਾਹਮਣੇ ਪੇਸ਼ ਕਰ ਜਾਂਦੀ ਹੈ। ਪਰਿਵਾਰ ਦੇ ਨੇੜੇ ਜਾ ਕੇ ਵੀ ਉਸ ਦੀ ਕਵਿਤਾ ਸਕੂਨ ਨਾਲ ਨਹੀਂ ਬੈਠਦੀ ਤੇ ਉਹ ਆਪਣੀ ਧੀ ਲੋਰੀ, ਪੁੱਤਰ ਸੁਰਖਾਬ ਤੇ ਜੀਵਨ ਸਾਥਣ ਰਾਹੀਂ ਪਾਠਕ ਨੂੰ ਸਮਾਜਿਕ ਜੀਵਨ ਦੀਆਂ ਅਨੇਕਾਂ ਤੰਦਾਂ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੰਦਾ ਹੈ।

ਜੀਵਨ ਸਾਥਣ ਦੇ ਕੰਮਾਂ ਦਾ ਫ਼ਿਕਰ ਸਾਨੂੰ ਸਮੂਹ ਔਰਤ ਜਾਤ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। ਬੱਚਿਆਂ ਦੀਆਂ ਭੋਲੀਆਂ ਗੱਲਾਂ ਤੇ ਸੋਚ ਮਨੁੱਖੀ ਜੀਵਨ ਦੀਆਂ ਗੰਭੀਰ ਪਰਤਾਂ ਤੇ ਸੱਚਾਈਆਂ ਨੂੰ ਖੋਲ੍ਹਦੀਆਂ ਹਨ।

ਸੰਦੀਪ ਦੀ ਕਵਿਤਾ ਉਸ ਦੇ ਪਿਛੋਕੜ ਤੋਂ ਲੈ ਕੇ ਵਰਤਮਾਨ ਨੂੰ ਪੇਸ਼ ਕਰਦੀ ਪਾਠਕ ਨੂੰ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ। ਕਵਿਤਾ ਵਿਚੋਂ ਸਾਨੂੰ ਪਿਛੋਕੜ ਨੂੰ ਭੁੱਲਣ ਦੀ ਅਥਾਹ ਪੀੜ ਤੇ ਪਿਛੋਕੜ ਨਾਲ ਜੁੜਨ ਦੀ ਫ਼ਿਕਰ ਤੇ ਤਾਂਘ ਦਿਸਦੀ ਹੈ। ਕਿਤੇ ਇਹ ਚਿੰਤਾ ਦੇ ਡੂੰਘੇ ਸਾਗਰਾਂ ਵਿਚ ਤਰਨ ਲਈ ਮਜਬੂਰ ਕਰ ਦਿੰਦੀ ਹੈ। ਕਦੇ ਅਤਿ ਸੰਘਣੇ ਹਨੇਰੇ ਤੋਂ ਸ਼ੁਰੂ ਹੋ ਕੇ ਚਾਨਣ ਦੇ ਬੀਜ ਖਿਲਾਰਦਿਆਂ ਅਨੰਤ ਰੋਸ਼ਨੀ ਤੇ ਆਸ਼ਾਵਾਦੀ ਸੁਰ ਨਾਲ ਭਰ ਦਿੰਦੀ ਹੈ ਤੇ ਮਨੁੱਖੀ ਜੀਵਨ ਦੇ ਦੁੱਖ-ਸੁੱਖ ਦੀ ਕਹਾਣੀ ਨੂੰ ਸੱਚ ਕਰ ਵਿਖਾਉਂਦੀ ਹੈ। ਇਹ ਕਵਿਤਾਵਾਂ ਉਸ ਦੀ ਡੂੰਘੀ ਤੁਲਾਨਤਮਕ ਸੂਝ ਨੂੰ ਪੇਸ਼ ਕਰਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All