ਲਖਨਊ, 11 ਅਕਤੂੁਬਰ
ਉੱਤਰ ਪ੍ਰਦੇਸ਼ ਪੁਲੀਸ ਨੇ ਅਗਾਮੀ ਤਿਉਹਾਰਾਂ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਦੇ ਐਲਾਨ ਨੂੰ ਦੇਖਦਿਆਂ ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ 18 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਇਸ ਸਬੰਧੀ ਹੁਕਮ ਵਧੀਕ ਡਾਇਰੈਕਟਰ ਅਮਨ ਤੇ ਕਾਨੂੰਨ ਪ੍ਰਸ਼ਾਂਤ ਕੁਮਾਰ ਨੇ ਜਾਰੀ ਕੀਤੇ। ਇਹ ਹੁਕਮ ਫੌਰੀ ਲਾਗੂ ਹੋਣਗੇ।-ਪੀਟੀਆਈ