ਡੀਪੀਐੱਸ ਬੱਤਰਾ
ਸਮਰਾਲਾ, 12 ਫਰਵਰੀ
ਇਥੋਂ ਨੇੜਲੇ ਪਿੰਡ ਢੰਡੇ ਦੇ ਵਸਨੀਕ 63 ਸਾਲਾ ਕਿਸਾਨ ਨੈਬ ਸਿੰਘ ਦੀ ਸਿੰਘੂ ਬਾਰਡਰ ’ਤੇ ਬਿਮਾਰੀ ਕਾਰਨ ਮੌਤ ਹੋ ਗਈ। ਮਿ੍ਤਕ ਕਿਸਾਨ ਦੇ ਲੜਕੇ ਹਰਪ੍ਰੀਤ ਸਿੰਘ, ਜੋ ਮਹੀਨੇ ਤੋਂ ਸਿੰਘੂ ਬਾਰਡਰ ’ਤੇ ਹੈ, ਨੇ ਦੱਸਿਆ ਕਿ ਉਸ ਦੇ ਪਿਤਾ 22 ਜਨਵਰੀ ਨੂੰ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਪਹੁੰਚੇ ਸਨ ਅਤੇ ਉਸ ਦਿਨ ਤੋਂ ਉਹ ਉੱਥੇ ਹੀ ਸਨ। 4 ਦਿਨ ਪਹਿਲਾਂ ਸਿਹਤ ਵਿਗੜਨ ’ਤੇ ਵਾਪਸ ਪਿੰਡ ਲਿਆਂਦਾ ਗਿਆ ਅਤੇ ਇਥੇ ਇਲਾਜ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਪਰ ਬੀਤੀ ਰਾਤ ਰਾਹ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।