ਨਵੀਂ ਦਿੱਲੀ, 8 ਅਕਤੂਬਰ
ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਖਾਸੀ ਝਾੜ-ਝੰਬ ਕੀਤੀ। ਅਦਾਲਤ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਰਾਜ ਦਾ ਸਰਕਾਰ ਰਵੱਈਆ ਤਸੱਲੀਬਖ਼ਸ਼ ਨਹੀਂ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਜੇ ਧਾਰਾ 302 ਤਹਿਤ ਕੇਸ ਕੀਤਾ ਗਿਆ ਸੀ ਤਾਂ ਮੁਲਜ਼ਮ ਹਾਲੇ ਤੱਕ ਫ਼ਰਾਰ ਕਿਉਂ ਹੈ। ਕੀ ਪੁਲੀਸ ਇਸ ਧਾਰਾ ਤਹਿਤ ਦਰਜ ਮਾਮਲਿਆਂ ਵਿੱਚ ਹਮੇਸ਼ਾਂ ਇਸੇ ਤਰ੍ਹਾਂ ਕਰਦੀ ਹੈ। ਕੇਸ ਵਿੱਚ ਵੱਡੇ ਵੱਡੇ ਨਾਮ ਸ਼ਾਮਲ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਬੜੀ ਚੌਕਸੀ ਨਾਲ ਕਰਨੀ ਪਵੇਗੀ। ਇਸ ਲਈ ਸਰਕਾਰ ਕੇਸ ਨਾਲ ਸਬੰਧ ਸਬੂਤਾਂ ਛੇੜਖਾਨੀ ਨਾ ਹੋਣ ਦਾ ਢੁਕਵਾਂ ਇੰਤਜ਼ਾਮ ਕਰੇ।