ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਨਵੰਬਰ
ਸਿੰਘੂ ਬਾਰਡਰ ਮੋਰਚੇ ’ਤੇ ਬੀਤੀ ਰਾਤ ਕੁੱਝ ਲੜਕਿਆਂ ਵੱਲੋਂ ਪਟਾਕੇ ਚਲਾਉਣ ਦੌਰਾਨ ਟਰਾਲੀ ਤੇ ਤਿੰਨ ਟੈਂਟ ਸੜ ਗਏ। ਰਾਤ ਸੱਤ ਵਜੇ ਦੀ ਇਸ ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਅੱਗ ਉਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਤੇ ਅੱਗ ਅੱਗੇ ਵਧਣ ਤੋਂ ਰੋਕ ਦਿੱਤੀ ਗਈ। ਲੜਕੇ ਫਿਰ ਰਾਈ ਵੱਲ ਦੌੜ ਗਏ ਤੇ ਉਨ੍ਹਾਂ ਵੱਲੋਂ ਮੰਦਰ ਕੋਲ ਪਟਾਕੇ ਚਲਾਏ। ਹਾਲਾਂ ਕਿ ਕਿਸਾਨਾਂ ਨੂੰ ਵਾਲੰਟੀਅਰਾਂ ਨੇ ਪਹਿਲਾਂ ਹੀ ਚੌਕਸ ਕੀਤਾ ਹੋਇਆ ਸੀ। ਅੱਗ ਦੀ ਘਟਨਾ ਮਗਰੋਂ ਰਾਤ ਭਰ ਵਾਲੰਟੀਅਰਾਂ ਨੇ ਪਹਿਰਾ ਜਾਰੀ ਰੱਖਿਆ। ਪੁਲੀਸ ਤੇ ਅੱਗ ਬੁਝਾਊ ਦਸਤਾ ਦੇਰੀ ਨਾਲ ਆਉਣ ਕਰਕੇ ਕਿਸਾਨਾਂ ’ਚ ਰੋਸ ਸੀ।