ਲਖਨਊ, 30 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਵਿੱਚ ਗ੍ਰਹਿ ਰਾਜ ਮੰਤਰੀ ਤੇ ਲਖੀਮਪੁਰ ਖੀਰੀ ਕਾਂਡ ਕਾਰਨ ਦੋਸ਼ਾਂ ਵਿੱਚ ਘਿਰੇ ਅਜੈ ਮਿਸ਼ਰਾ ਦੀ ਸਟੇਜ ’ਤੇ ਮੌਜੂਦਗੀ ’ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਅਖਿਲੇਸ਼ ਨੇ ਅੱਜ ਸ਼ਾਹ ਨਾਲ ਅਜੈ ਮਿਸ਼ਰਾ ਦੀ ਤਸਵੀਰ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, “ਝੂਠੀ ਦੂਰਬੀਨ ਲੱਭਣ ਦਾ ਢੌਂਗ ਪੂਰਾ ਸੀ, ਕਿ ‘ਕੁੱਛੜ ਮੁੰਡਾ ਤੇ ਸ਼ਹਿਰ ਢੰਡਰਾ ਸੀ।’