ਦਿੱਲੀ ’ਚ ਕਿਸਾਨ ਮਹਾਪੰਚਾਇਤ ਦੌਰਾਨ ਦੇਸ਼ ਭਰ ’ਚੋਂ ਪੁੱਜੇ ਹਜ਼ਾਰਾਂ ਕਿਸਾਨ, ਪੁਲੀਸ ਨੇ ਕੀੇਤੇ ਵਿਆਪਕ ਸੁਰੱਖਿਆ ਪ੍ਰਬੰਧ : The Tribune India

ਦਿੱਲੀ ’ਚ ਕਿਸਾਨ ਮਹਾਪੰਚਾਇਤ ਦੌਰਾਨ ਦੇਸ਼ ਭਰ ’ਚੋਂ ਪੁੱਜੇ ਹਜ਼ਾਰਾਂ ਕਿਸਾਨ, ਪੁਲੀਸ ਨੇ ਕੀੇਤੇ ਵਿਆਪਕ ਸੁਰੱਖਿਆ ਪ੍ਰਬੰਧ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਮਾਰਚ

ਹਜ਼ਾਰਾਂ ਕਿਸਾਨ ਅੱਜ ਇੱਥੇ ਰਾਮਲੀਲਾ ਮੈਦਾਨ ਵਿਚ 'ਕਿਸਾਨ ਮਹਾਪੰਚਾਇਤ' ਵਿਚ ਇਕੱਠੇ ਹੋ ਕੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਾਨੂੰਨੀ ਗਾਰੰਟੀ ਲਈ ਦਬਾਅ ਪਾਇਆ ਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਮਹਾਪੰਚਾਇਤ ਇਸ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਸਖ਼ਤ ਕੀਤੀ ਗਈ। ਦਿੱਲੀ ਪੁਲੀਸ ਨੇ 2,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ। ਪੁਲੀਸ ਨੇ ਐਤਵਾਰ ਨੂੰ ਕਿਹਾ ਸੀ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਰਾਕੇਸ਼ ਟਿਕੈਤ, ਮੇਧਾ ਪਾਟੇਕਾਰ,ਜਗਮੋਹਨ ਸਿੰਘ,ਨਿਰਭੈ ਸਿੰਘ ਢੁੱਡੀਕੇ, ਤੇਜਿੰਦਰ ਸਿੰਘ ਵਿਰਕ, ਯੂਪੀ ਤੇ ਦੱਖਣ ਰਾਜਾਂ ਤੋਂ ਨੇਤਾ ਪੁੱਜ ਹੋਏ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਬਿਆਨ 'ਚ ਕਿਹਾ, ‘'ਕਿਸਾਨ ਮਹਾਪੰਚਾਇਤ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਾਨੂੰਨੀ ਗਾਰੰਟੀ ਲਈ ਦਬਾਅ ਪਾਉਣ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All