ਨਵੀਂ ਦਿੱਲੀ, 22 ਅਪਰੈਲ
ਭਾਜਪਾ ਦੇ ਮੁਕੇਸ਼ ਦਲਾਲ ਬੀਤੇ 12 ਸਾਲਾਂ ਦੌਰਾਨ ਲੋਕ ਸਭਾ ਚੋਣਾਂ ਵਿੱਚ ਬਿਨਾਂ ਮੁਕਾਬਲਾ ਜਿੱਤ ਦਰਜ ਕਰਨ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਸੂਰਤ ਸੰਸਦੀ ਹਲਕੇ ਤੋਂ ਉਨ੍ਹਾਂ ਦੀ ਜਿੱਤ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ 10 ਉਮੀਦਵਾਰਾਂ ਨੂੰ ਨਿਰਵਿਰੋਧ ਜੇਤੂ ਐਲਾਨਿਆ ਗਿਆ ਸੀ। ਸਾਲ 1951 ਤੋਂ ਹੁਣ ਤੱਕ ਸੰਸਦੀ ਚੋਣਾਂ ਵਿੱਚ ਘੱਟੋ-ਘੱਟ 34 ਹੋਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਨੂੰ 2012 ਵਿੱਚ ਕਨੌਜ ਲੋਕ ਸਭਾ ਸੀਟ ਤੋਂ ਨਿਰਵਿਰੋਧ ਜਿੱਤ ਮਿਲੀ। ਉਨ੍ਹਾਂ ਦੇ ਪਤੀ ਅਖਿਲੇਸ਼ ਯਾਦਵ ਦੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ। ਹੋਰ ਜੇਤੂ ਨੇਤਾਵਾਂ ਵਿੱਚ ਵਾਈਬੀ ਚਵਾਨ, ਫਾਰੂਖ ਅਬਦੁੱਲਾ, ਹਰੇਕ੍ਰਿਸ਼ਨ ਮਹਿਤਾਬ, ਟੀਟੀ ਕ੍ਰਿਸ਼ਨਾਮਾਚਾਰੀ, ਪੀਐੱਮ ਸਈਅਦ ਤੇ ਐੱਸਸੀ ਜਮੀਰ ਸ਼ਾਮਲ ਹਨ। -ਪੀਟੀਆਈ