ਬੰਗਲੂਰੂ, 15 ਅਪਰੈਲ
ਕਾਂਗਰਸ ਨੇ ਕਰਨਾਟਕ ’ਚ ਚੋਣ ਕਮਿਸ਼ਨ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਕਾਇਤ ਕਰਦਿਆਂ ਉਨ੍ਹਾਂ ਵੱਲੋਂ ਪਾਰਟੀ ਨੂੰ ‘ਸੁਲਤਾਨ ਆਫ਼ ਟੁਕੜੇ ਟੁਕੜੇ ਗੈਂਗ’ ਆਖੇ ਜਾਣ ਲਈ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੋਦੀ ਨੇ ਮੈਸੂਰ ’ਚ ਐਤਵਾਰ ਨੂੰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ’ਤੇ ਦੇਸ਼ ਨੂੰ ‘ਵੰਡਣ, ਤੋੜਨ ਅਤੇ ਕਮਜ਼ੋਰ’ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਨੂੰ ‘ਸੁਲਤਾਨ ਆਫ਼ ਟੁਕੜੇ ਟੁਕੜੇ ਗੈਂਗ’ ਕਰਾਰ ਦਿੱਤਾ ਸੀ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਪੱਤਰ ’ਚ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਕਾਂਗਰਸ ਅਤੇ ਉਸ ਦੇ ਭਾਈਵਾਲਾਂ ’ਤੇ ਦੋਸ਼ ਲਾਇਆ ਕਿ ਇੰਡੀਆ ਗੱਠਜੋੜ ਹਿੰਦੂ ਧਰਮ ਦੀ ਤਾਕਤ ਨੂੰ ਨਸ਼ਟ ਕਰਨਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਅਯੁੱਧਿਆ ’ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਹਿੱਸਾ ਨਹੀਂ ਲਿਆ ਸੀ। -ਪੀਟੀਆਈ