ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਅੱਜ ਕੇਂਦਰ ਨੂੰ ਛੱਤੀਸਗੜ੍ਹ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤੀ ਲਈ ਜਸਟਿਸ ਰਾਕੇਸ਼ ਮੋਹਨ ਪਾਂਡੇ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਸਿਖਰਲੀ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਪ੍ਰਸਤਾਵਾਂ ਮੁਤਾਬਕ ਕੌਲਿਜੀਅਮ ਨੇ ਛੱਤੀਸਗੜ੍ਹ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਨਿਯੁਕਤੀ ਲਈ ਜਸਟਿਸ ਸਚਿਨ ਸਿੰਘ ਰਾਜਪੂਤ ਤੇ ਜਸਟਿਸ ਰਾਧਾਕਿਸ਼ਨ ਅਗਰਵਾਲ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ। ਇਕ ਹੋਰ ਪ੍ਰਸਤਾਵ ਵਿੱਚ ਵਧੀਕ ਜਸਟਿਸ ਵਸੀਮ ਸਾਦਿਕ ਨਰਗਾਲ ਨੂੰ ਇੱਕ ਸਾਲ ਹੋਰ ਵਧੀਕ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।ਕੀਤਾ ਜਾਵੇ। ਇਸ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਨਰਗਾਲ ਨੂੰ 3 ਜੂਨ 2024 ਤੋਂ ਇੱਕ ਸਾਲ ਦੇ ਕਾਰਜਕਾਲ ਲਈ ਜੰਮੂ-ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਵਧੀਕ ਜਸਟਿਸ ਵਜੋਂ ਨਿਯੁਕਤ ਕੀਤਾ ਜਾਵੇ। -ਪੀਟੀਆਈ