ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 13 ਜੁਲਾਈ
ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਤੋਂ ਵਾਪਸ ਕਰਤਾਰਪੁਰ ਆਉਣ ਮੌਕੇ ਬੀਤੀ ਰਾਤ ਰਾਮਾ ਮੰਡੀ ਕੋਲ ਕਾਰ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।
ਕਾਰ ਵਿੱਚ ਸਵਾਰ ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਵਿਸ਼ਵਕਰਮਾ ਮਾਰਕੀਟ ਵਿੱਚ ਫਰਨੀਚਰ ਦੇ ਕਾਰੋਬਾਰੀ ਦੇ ਪੁੱਤਰ ਕਮਲਜੀਤ ਸਿੰਘ ਦੀ ਹਾਦਸੇ ਦੌਰਾਨ ਮੌਕੇ ’ਤੇ ਮੌਤ ਹੋ ਗਈ ਸੀ। ਕਾਰ ਵਿੱਚ ਸਵਾਰ ਜੈਸਮੀਨ ਸਿੰਘ ਪੁੱਤਰ ਮਨਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਉਸ ਨੂੰ ਇਲਾਜ ਲਈ ਰਾਮਾਮੰਡੀ ਦੇ ਹੀ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਅੱਜ ਬਾਅਦ ਦੁਪਹਿਰ ਮੌਤ ਹੋ ਗਈ ਹੈ।