ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜੁਲਾਈ
ਪੰਜਾਬ ਦੇ ਮੁਲਾਜ਼ਮ ਦੀ ਅਗਵਾਈ ਕਰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ (ਵਿਗਿਆਨਿਕ ) ਪੰਜਾਬ ਦਾ ਇਜਲਾਸ ਵਿਸ਼ਣੂ ਗਣੇਸ਼ ਪਿੰਗਲੇ ਦੇਸ਼-ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਹੋਇਆ। ਇਸ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜਥੇਬੰਦੀ ਦੀ ਰਿਪੋਰਟ ਜੰਥੇਬੰਦੀ ਦੇ ਜੁਆਇੰਟ ਸਕੱਤਰ ਸਾਥੀ ਬਿਕਰਮਜੀਤ ਅੰਮ੍ਰਿਤਸਰ ਨੇ ਪੇਸ਼ ਕੀਤੀ।
ਇਜਲਾਸ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਮੁਲਾਜ਼ਮਾਂ ਦੇ ਕੱਟੇ ਭੱਤੇ ਬਹਾਲ ਕਰਨ, ਮਹਿਕਮਿਆਂ ਦੀ ਅਕਾਰ ਘਟਾਈ ਅਤੇ ਨਿੱਜੀਕਰਨ ਬੰਦ ਕਰਨ, ਨਵੇਂ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਨੂੰ ਪੇਅ ਕਮਿਸ਼ਨ ਵਿੱਚ ਪੰਜਾਬ ਪੈਟਰਨ ਦੇਣ ਸੰਬੰਧੀ ਮਤੇ ਪਾਸ ਕੀਤੇ ਗਏ।
ਇਜਲਾਸ ਦੌਰਾਨ ਨਵੇਂ ਚੁਣੇ ਅਹੁਦੇਦਾਰਾਂ ਵਿੱਚ ਗਗਨਦੀਪ ਸਿੰਘ ਸੂਬਾ ਪ੍ਰਧਾਨ, ਐਨ ਡੀ ਤਿਵਾੜੀ ਸੂਬਾ ਜਨਰਲ ਸਕੱਤਰ , ਵਿੱਤ ਸਕੱਤਰ ਗੁਲਜ਼ਾਰ ਖਾਨ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਅੰਮ੍ਰਿਤਸਰ , ਨਵਪ੍ਰੀਤ ਬੱਲੀ ਜਲੰਧਰ, ਮਨਜੀਤ ਸਿੰਘ ਲਹਿਰਾਂ, ਭੂਪਿੰਦਰ ਪਾਲ ਕੌਰ ਪ੍ਰੈੱਸ ਸਕੱਤਰ-ਕੰਵਲਜੀਤ ਸੰਗੋਵਾਲ, ਸਹਾਇਕ ਪ੍ਰੈੱਸ ਸਕੱਤਰਃ ਸੁਖਵਿੰਦਰ ਸਿੰਘ ਦੋਦਾ, ਪਰਮਜੀਤ ਕੌਰ, ਸਹਾਇਕ ਵਿੱਤ ਸਕੱਤਰਃ ਸੋਮ ਸਿੰਘ, ਮੀਤ ਪ੍ਰਧਾਨ- ਕੁਲਬੀਰ ਸਿੰਘ ਮੋਗਾ, ਦਲਜੀਤ ਬਿਲਗਾ, ਬਿੱਕਰ ਸਿੰਘ ਮਾਖਾ, ਪ੍ਰਗਟ ਸਿੰਘ ਜੰਬਰ, ਕਰਮਦੀਨ ਖਾਨ। ਜੁਆਇੰਟ ਸਕੱਤਰ ਸੁਰਿੰਦਰ ਕੰਬੋਜ, ਸਹਾਇਕ ਸਕੱਤਰਃ ਰਸ਼ਮਿੰਦਰ ਪਾਲ ਸੋਨੂੰ, ਮੇਜਰ ਸਿੰਘ ਫਾ਼ਜ਼ਿਲਕਾ, ਸੁਖਜਿੰਦਰ ਕੌਰ ਅੰਮ੍ਰਿਤਸਰ, ਕੰਵਲਜੀਤ ਅੰਮ੍ਰਿਤਸਰ, ਜੱਥੇਬੰਦਕ ਸਕੱਤਰਃ ਮਦਨ ਲਾਲ ਜੁਆਇੰਟ ਸਕੱਤਰ ਸੁਰਿੰਦਰ ਕੰਬੋਜ, ਸਹਾਇਕ ਸਕੱਤਰਃ ਰਸ਼ਮਿੰਦਰ ਪਾਲ ਸੋਨੂੰ, ਮੇਜਰ ਸਿੰਘ ਫਾਜ਼ਿਲਕਾ, ਸੁਖਜਿੰਦਰ ਕੌਰ ਅੰਮ੍ਰਿਤਸਰ, ਕੰਵਲਜੀਤ ਅੰਮ੍ਰਿਤਸਰ, ਜੱਥੇਬੰਦਕ ਸਕੱਤਰਃ ਮਦਨ ਲਾਲ, ਸਹਾਇਕ ਜੱਥੇਬੰਦਕ ਸਕੱਤਰਃ ਰਣਧੀਰ ਸਿੰਘ ਸੰਗਰੂਰ, ਦਫ਼ਤਰ ਸਕੱਤਰਃ ਗੁਰਜੀਤ ਸਿੰਘ ਮੁਹਾਲੀ, ਕਾਰਜਕਾਰੀ ਮੈਂਬਰਃ ਅਮਨਦੀਪ ਬਾਗਪੁਰੀ, ਜਗਦੀਪ ਜੌਹਲ, ਜਤਿੰਦਰ ਸਿੰਘ ਸੋਨੀ, ਆਤਮਦੇਵ ਸਿੰਘ, ਮਲਕੀਤ ਰਾਮ, ਲਾਲ ਚੰਦ, ਰਜਨੀ ਪ੍ਰਕਾਸ਼, ਟਹਿਲ ਸਿੰਘ, ਸੁਖਦੇਵ ਸਿੰਘ ਅੰਮ੍ਰਿਤਸਰ, ਰਣਜੀਤ ਸਿੰਘ ਬਠਿੰਡਾ, ਹਿੰਮਤ ਸਿੰਘ ਮਾਨਸਾ, ਜਰਨੈਲ ਜੰਡਾਲੀ ਚੁਣੇ ਗਏ।