ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਮਈ
ਲੋਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਡੀਸੀ ਘਨਸ਼ਿਆਮ ਥੋਰੀ ਨੇ ਅਣ-ਰਜਿਸਟਰਡ/ਅਣ-ਅਧਿਕਾਰਤ ਟਰੈਵਲ ਏਜੰਟਾਂ ਨੂੰ ਦੁਕਾਨ/ਮਕਾਨ ਕਿਰਾਏ ’ਤੇ ਦੇਣ ਦੀ ਮਨਾਹੀ ਦੇ ਹੁਕਮ ਕੀਤੇ ਹਨ। ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਈ ਲੋਕਾਂ ਨੇ ਆਪਣੀਆਂ ਜਾਇਦਾਦਾਂ ਅਣ-ਅਧਿਕਾਰਤ ਟਰੈਵਲ ਏਜੰਟਾਂ ਨੂੰ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਚਲਾ ਸਕਣ ਪਰ ਕਈ ਵਾਰ ਇਹ ਏਜੰਟ ਲੋਕਾਂ ਤੋਂ ਮੋਟੀ ਰਕਮ ਠੱਗਣ ਤੋਂ ਬਾਅਦ ਆਪਣੇ ਦਫਤਰ ਬਦਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਦੁਕਾਨ/ਮਕਾਨ ਸਿਰਫ ਅਧਿਕਾਰਤ ਏਜੰਟਾਂ ਨੂੰ ਹੀ ਦਿੱਤੇ ਜਾਣ।