ਪਾਲ ਸਿੰਘ ਨੌਲੀ
ਜਲੰਧਰ, 3 ਅਗਸਤ
ਸੀਬੀਐੱਸਈ ਵੱਲੋਂ ਐਲਾਨੇ 10ਵੀਂ ਕਲਾਸ ਦੇ ਨਤੀਜੇ ਵਿੱਚ ਇਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਦੀ ਵਿਦਿਆਰਥਣ ਮਹਿਕ ਗੁਪਤਾ 99.6 ਫੀਸਦੀ ਅੰਕ ਹਾਸਲ ਕਰਕੇ ਸ਼ਹਿਰ ’ਚੋਂ ਪਹਿਲੇ ਸਥਾਨ ’ਤੇ ਰਹੀ ਹੈ। ਇੰਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬਰਾਂਚ ਵਿੱਚ 10ਵੀਂ ਦੇ ਕੁੱਲ 24 ਬੱਚਿਆਂ ਨੇ 95 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਗਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਆਸ਼ਨਾ ਸ਼ਰਮਾ 99.2 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਹਿਰ ਵਿੱਚ ਤੀਜੇ ਨੰਬਰ ਅਤੇ ਸਕੂਲ ਵਿੱਚ ਦੂਜੇ ਨੰਬਰ ਰਹੀ ਜਦਕਿ ਗੁਰਾਂਗੀ ਕੋਹਲੀ 98.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੇ ਨੰਬਰ ’ਤੇ ਰਹੀ ਅਤੇ ਲੋਹਾਰਾਂ ਬਰਾਂਚ ਵਿੱਚ ਸਮਾਇਰਾ 98.6 ਫੀਸਦੀ ਲੈ ਕੇ ਪਹਿਲੇ ਸਥਾਨ ’ਤੇ ਰਹੀ ਜਦਕਿ ਪੁਨੀਤ ਮਦਹਾਜ ਤੇ ਅੰਕਿਤਾ ਸੇਠੀ 98 ਫੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ’ਤੇ ਰਹੇ।ਸਾਨੀਆ ਅਰੋੜਾ ਅਤੇ ਮਾਨਸੀ ਅਗਰਵਾਲ ਨੇ 99.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਜਪਜੀ ਕੌਰ 99.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਹਰਵੀਨ ਕੌਰ ਅਤੇ ਵਿਹਾ ਅਗਰਵਾਲ ਨੇ 95.8 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਵਧਾਈ ਦਿੱਤੀ।ਗੁਰੁੂ ਅਮਰ ਦਾਸ ਪਬਲਿਕ ਸਕੂਲ ਦੇ ਦਸਵੀਂ ਜਮਾਤ ਦੇ 122 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਸੀ ਜਿਨ੍ਹਾਂ ਵਿਚੋਂ 14 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉਪਰ ਅਤੇ 49 ਵਿਦਿਆਰਥੀਆਂ ਨੇ ਮੈਰਿਟ ’ਚ ਸਥਾਨ ਹਾਸਲ ਕੀਤਾ। ਬਿੰਜੂ ਥਾਪਾ ਅਤੇ ਗੁਰਸਿਮਰ ਕੌਰ ਢਿੱਲੋਂ ਨੇ 95.6 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਅਨਮੋਲਪ੍ਰੀਤ ਸਿੰਘ ਨੇ 95.4 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਅਤੇ ਅਰਸ਼ਦੀਪ ਸਿੰੰਘ ਨੇ 94.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਸੀਟੀ ਪਬਲਿਕ ਸਕੂਲ ਦੇ 68 ਵਿਦਿਆਰਥੀਆਂ ਨੇ 10ਵੀਂ ਦੀ ਪ੍ਰਖਿਆ ਦਿੱਤੀ ਸੀ। ਜਿਨ੍ਹਾਂ ਵਿਚੋਂ ਵਿਦਿਆਰਥਣ ਖੁਸ਼ੀ ਨੇ 96.6 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ, ਪ੍ਰਗਤੀ ਅਤੇ ਰਿਸ਼ਿਤਾ ਨੇ 95.8 ਫੀਸਦੀ ਅੰਕਾਂ ਨਾਲ ਦੂਜਾ ਅਤੇ ਟੈਨਿਸ ਦੀ ਨੈਸ਼ਨਲ ਖਿਡਾਰਨ ਜੀਯਾ ਨੇ 95.6 ਫੀਸਦੀ ਅੰਕਾਂ ਨਾਲ ਤੀਜਾ ਲਿਆ।