ਪਾਲ ਸਿੰਘ ਨੌਲੀ
ਜਲੰਧਰ,14 ਅਗਸਤ
ਦੂਸਰੀ ਸੰਸਾਰ ਜੰਗ ਦੌਰਾਨ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਅੰਦਰ ਪਰਮਾਣੂ ਬੰਬ ਸੁੱਟਣ ਅਤੇ 14-15 ਅਗਸਤ ਨੂੰ ਹਿੰਦ-ਪਾਕਿ ਵੰਡ ਦੌਰਾਨ ਕੀਤੀ ਮਨੁੱਖੀ ਤਬਾਹੀ ਦੀ ਦਰਦਨਾਕ ਘਟਨਾ ਨੂੰ ਯਾਦ ਕਰਨ ਲਈ 6 ਅਗਸਤ ਨੂੰ ਪਟਿਆਲਾ ਤੋਂ ਸਮਾਗਮ ਸ਼ੁਰੂ ਕਰਕੇ 14 ਅਗਸਤ ਨੂੰ ਭਵਾਨੀਗੜ੍ਹ ਤੋਂ ਕਾਫਲਾ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਪੁਹੰਚਿਆ। ਇਥੇ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਥੋਂ ਇਹ ਕਾਫਲਾ ਵਾਹਗਾ ਬਾਰਡਰ ਲਈ ਰਵਾਨਾ ਹੋਇਆ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਿੰਨ ਜੰਗਾਂ ਹੋ ਚੁਕੀਆਂ ਹਨ। ਇਹ ਦੋਵੇਂ ਦੇਸ਼ ਗਰੀਬੀ, ਬੇਰੁਜ਼ਗਾਰੀ, ਪਾਣੀ, ਵਾਤਾਵਰਣ ਸਮੇਤ ਅਨੇਕਾਂ ਸਾਂਝੇ ਸੰਕਟਾਂ ਦੇ ਸ਼ਿਕਾਰ ਹਨ। ਆਪਸੀ ਦੋਸਤੀ ਹੀ ਇਨ੍ਹਾਂ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਰਾਹ ਖੋਲ੍ਹ ਸਕਦੀ ਹੈ। ਅੱਜ ਦੀ ਚਰਚਾ ਅੰਦਰ ਗੁਰਮੀਤ ਸਿੰਘ ਥੂਹੀ, ਤਰਲੋਚਨ ਸਿੰਘ ਸੂਲਰ ਘਰਾਟ, ਫਲਜੀਤ ਸਿੰਘ, ਰਾਜ ਕੁਮਾਰ ਸਿੰਘ ਕਨਸੂਹਾ ਖੁਰਦ, ਮਨਪ੍ਰੀਤ ਕੌਰ ਰਾਜਪੁਰਾ, ਕੁਲਵਿੰਦਰ ਕੌਰ,ਨਵਦੀਪ ਕੌਰ,ਕਿਰਨਜੀਤ ਕੌਰ ਝੁਨੀਰ, ਚੰਦ ਸਿੰਘ ਰੋਗਲਾ ਤੇ ਗੁਰਤੇਜ ਸਿੰਘ ਸਮਾਣਾ ਨੇ ਸ਼ਮੂਲੀਅਤ ਕੀਤੀ।