ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਸਤੰਬਰ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਨੇ ਸੋਮਵਾਰ ਨੂੰ ਡਿਫਾਲਟਰਾਂ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਚਾਰ ਕਾਰੋਬਾਰ ਵਾਲੀਆਂ ਇਮਾਰਤਾਂ ਸੀਲ ਕਰ ਦਿੱਤੀਆਂ। ਸੁਪਰਡੈਂਟ ਮਹੀਪ ਸਰੀਨ ਤੇ ਭੁਪਿੰਦਰ ਸਿੰਘ ਟਿੰਮੀ ਦੀ ਅਗਵਾਈ ’ਚ ਇਹ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਰੋਡ ’ਤੇ ਕਾਰੋਬਾਰੀ ਇਮਾਰਤਾਂ ਸੀਲ ਕੀਤੀਆਂ ਹਨ। ਜਾਇਦਾਦ ਟੈਕਸ ਦੀ ਵਸੂਲੀ ਲਈ ਕਈ ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ। ਮਹੀਪ ਸਰੀਨ ਨੇ ਦੱਸਿਆ ਕਿ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਛੋਟ ਰਹੇਗੀ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਟੈਕਸ 30 ਸਤੰਬਰ ਤੋਂ ਪਹਿਲਾਂ ਉਹ ਬਣਦਾ ਟੈਕਸ ਜਮ੍ਹਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਹੁਣ ਤਕ 11 ਕਰੋੜ ਰੁਪਏ ਜਾਇਦਾਦ ਟੈਕਸ ਜਮ੍ਹਾਂ ਹੋ ਚੁੱਕਾ ਹੈ ਤੇ ਸਤੰਬਰ ਮਹੀਨੇ `ਚ 10 ਕਰੋੜ ਰੁਪਏ ਹੋਰ ਟੈਕਸ ਮਿਲਣ ਦੀ ਉਮੀਦ ਹੈ।