ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਗਸਤ
ਜਲੰਧਰ ਛਾਉਣੀ ਵਿੱਚ ਔਰਤ ਦੀ ਘਰ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਛਾਉਣੀ ਦੇ ਮੁਹੱਲਾ ਨੰਬਰ-13 ਵਿੱਚ ਮ੍ਰਿਤਕਾ ਦਾ ਪਰਿਵਾਰ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ।
ਪੀੜਤਾ ਦੇ ਪਤੀ ਨੇ ਦੱਸਿਆ ਕਿ ਕਿਰਾਏ ਦਾ ਮਕਾਨ ਖਾਲੀ ਕਰਨ ਲਈ ਉਹ ਵਿਹੜੇ ’ਚ ਲੱਗੇ ਲੋਹੇ ਦੇ ਜਾਲ ਵਿੱਚੋਂ ਸਾਮਾਨ ਉਤਾਰ ਰਹੇ ਸਨ। ਸਫ਼ਾਈ ਕਰਦੇ ਸਮੇਂ ਉਸ ਦੀ ਪਤਨੀ ਅਚਾਨਕ ਖੁੱਲ੍ਹੇ ਜਾਲ ਤੋਂ ਹੇਠਾਂ ਡਿੱਗ ਗਈ। ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਮਿਲਟਰੀ ਹਸਪਤਾਲ ਦੀ ਮੈਡੀਕਲ ਟੀਮ ਨੇ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਮਹਿਲਾ ਦੇ ਦੋ ਬੱਚੇ ਹਨ ਤੇ ਹਾਦਸੇ ਸਮੇਂ ਦੋਵੇਂ ਸਕੂਲ ਗਏ ਹੋਏ ਸਨ। ਘਟਨਾ ਦਾ ਪਤਾ ਲੱਗਣ ’ਤੇ ਜਲੰਧਰ ਛਾਉਣੀ ਦੀ ਪੁਲੀਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਸੀ।