ਦਲਿਤ ਭਾਈਚਾਰੇ ਵੱਲੋਂ ਕਿਸਾਨ ਮੋਰਚਿਆਂ ’ਚ ਜਾਣ ਦਾ ਅਹਿਦ

* ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਕੀਤੀਆਂ ਅਪੀਲਾਂ ਨੂੰ ਭਰਵਾਂ ਹੁੰਗਾਰਾ

ਦਲਿਤ ਭਾਈਚਾਰੇ ਵੱਲੋਂ ਕਿਸਾਨ ਮੋਰਚਿਆਂ ’ਚ ਜਾਣ ਦਾ ਅਹਿਦ

ਪਾਲ ਸਿੰਘ ਨੌਲੀ

ਜਲੰਧਰ, 27 ਫਰਵਰੀ

ਦੋਆਬੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਕਥਾਵਾਚਕਾਂ, ਕੀਰਤਨੀ ਤੇ ਢਾਡੀ ਜਥਿਆਂ ਸਣੇ ਕਿਸਾਨ ਆਗੂਆਂ ਵੱਲੋਂ ਦਿੱਲੀ ਮੋਰਚੇ ’ਚ ਜਾਣ ਦੀਆਂ ਅਪੀਲਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਦਲਿਤ ਸਮਾਜ ਨੇ ਖੇਤੀ ਕਾਨੂੰਨਾਂ ਵਿਰੁੱਧ ਲੜੀ ਜਾ ਰਹੀ ਲੜਾਈ ’ਚ ਡਟ ਕੇ ਸਾਥ ਦੇਣ ਦਾ ਅਹਿਦ ਲਿਆ। ਦੋਆਬੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਆਈਆਂ ਰਿਪੋਰਟਾਂ ਅਨੁਸਾਰ ਕਿਸਾਨ ਜਥੇਬੰਦੀਆਂ ਦਲਿਤ ਭਾਈਚਾਰੇ ਵਿਚ ਇਹ ਗੱਲ ਪਹੁੰਚਾਉਣ ਵਿਚ ਕਾਮਯਾਬ ਰਹੀਆਂ ਕਿ ਇਨ੍ਹਾਂ ਖੇਤੀ ਬਿੱਲਾਂ ਦੇ ਲਾਗੂ ਹੋਣ ਨਾਲ ਸਭ ਤੋਂ ਵੱਧ ਮਾਰ ਗਰੀਬ ਤਬਕੇ ਨੂੰ ਪਵੇਗੀ। ਪਿੰਡਾਂ ਦੇ ਏਕੇ ਨਾਲ ਜਿਥੇ ਕਾਨੂੰਨ ਵਾਪਸ ਕਰਾਉਣ ਲਈ ਦਬਾਅ ਵਧੇਗਾ ਉਥੇ ਭਾਜਪਾ ਦਾ ਫਿਰਕੂ ਏਜੰਡਾ ਵੀ ਫੇਲ੍ਹ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਅੱਜ ਸਾਰਾ ਦਿਨ ਵੱਖ-ਵੱਖ ਪਿੰਡਾਂ ਵਿਚ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਹੋਏ ਸਮਾਗਮਾਂ ਵਿਚ ਸ਼ਿਰਕਤ ਕੀਤੀ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਲਾਦੀਆਂ ਦੇ ਸਮਾਗਮ ’ਚ ਸ਼ਿਰਕਤ ਕੀਤੀ। ਗੁਰੂ ਰਵਿਦਾਸ ਨੌਜਵਾਨ ਸਭਾ ਦੇ ਪ੍ਰਧਾਨ ਗੋਬਿੰਦ ਪ੍ਰਕਾਸ਼ ਸਿੰਘ, ਸਕੱਤਰ ਅਮਰਜੀਤ ਸਿੰਘ ਨਰ ਅਤੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਨੇ ਕਿਸਾਨ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ’ਚ ਉਹ ਸਿੰਘੂ ਬਾਰਡਰ ’ਤੇ ਮੋਰਚੇ ਵਿਚ ਬੈਠਣਗੇ ਤੇ ਪਿੰਡ ਵਿਚੋਂ ਉਵੇਂ ਹੀ ਵਾਰੀਆਂ ਬੰਨ੍ਹਣਗੇ ਜਿਵੇਂ ਕਿਸਾਨਾਂ ਨੇ ਬੰਨ੍ਹੀਆਂ ਹੋਈਆਂ ਹਨ।  

ਜਥੇਬੰਦੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਉਨ੍ਹਾਂ ਜਲੰਧਰ ਵਿਚ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਵੱਲੋਂ ਲਾਡੋਵਾਲੀ ਰੋਡ ’ਤੇ ਗੁਰੂਘਰ ਵਿਚ ਕਰਵਾਏ ਸਮਾਗਮ ਮੌਕੇ ਕਿਸਾਨੀ ਮੋਰਚਿਆਂ ’ਚ ਜਾਣ ਦੀ ਅਪੀਲ ਕੀਤੀ। ਕਥਾਵਾਚਕ ਇੰਦਰਜੀਤ ਸਿੰਘ ਸਾਜਨ ਨੇ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਲੜਾਈ ਵਿਚ ਦਲਿਤ ਸਮਾਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਰਇੰਦਰ ਸਿੰਘ ਨੇ ਭਰੋਸਾ ਦੁਆਇਆ ਕਿ ਉਹ ਕਿਸਾਨ ਮੋਰਚੇ ’ਚ ਭਾਈਚਾਰੇ ਦੇ ਨੌਜਵਾਨਾਂ ਨੂੰ ਭੇਜਣ ਲਈ ਉਚੇਚੀ ਮੀਟਿੰਗ ਰੱਖ ਕੇ ਫੈਸਲਾ ਕਰਨਗੇ।

ਪਿੰਡ ਨੌਲੀ ਦੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਰਵਿਦਾਸ ਬੇਗ਼ਮਪੁਰਾ ਸਾਹਿਬ ’ਚ ਦਲਿਤ ਭਾਈਚਾਰੇ ਨੇ ਦਿੱਲੀ ਦੇ ਸਿੰਘੂ ਮੋਰਚੇ ਵਿਚ ਜਾਣ ਲਈ ਪ੍ਰਣ ਲਿਆ। ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਤੇ ਨੰਬਰਦਾਰ ਸੁੱਚਾ ਸਿੰਘ ਨੇ ਦੱਸਿਆ ਕਿ ਦਲਿਤ ਭਾਈਚਾਰੇ ’ਚੋਂ ਦਿੱਲੀ ਭੇਜਣ ਵਾਲੇ ਜਥਿਆਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All