ਪੰਜਾਬ ਦੇ ਪਹਿਲੇ ਸਮਾਰਟ ਸਕੂਲ ਦੇ ਨਿਰਮਾਣ ਦਾ ਕੰਮ ਸ਼ੁਰੂ

ਅਪਰੈਲ 2021 ਦਾ ਵਿਦਿਅਕ ਸ਼ੈਸ਼ਨ ਤੱਕ ਹੋਵੇਗੀ ਇਮਾਰਤ ਤਿਆਰ

ਪੰਜਾਬ ਦੇ ਪਹਿਲੇ ਸਮਾਰਟ ਸਕੂਲ ਦੇ ਨਿਰਮਾਣ ਦਾ ਕੰਮ ਸ਼ੁਰੂ

ਜਲੰਧਰ, 23 ਸਤੰਬਰ

ਪੰਜਾਬ ਦੇ ਪਹਿਲੇ ਸਮਾਰਟ ਸਕੂਲ ਨੂੰ ਬਲਟਰਨ ਪਾਰਕ ’ਚ ਬਣਾਉਣ ਦਾ ਕੰਮ ਬੂਟਾ ਲਾ ਕੇ ਸ਼ੁਰੂ ਕੀਤਾ ਗਿਆ। ਸਕੂਲ ਦੀ ਇਮਾਰਤ ਉਸਾਰੀ ਰਸਮੀ ਤੌਰ ’ਤੇ 15 ਦਿਨਾਂ ਬਾਅਦ ਸ਼ੁਰੂ ਹੋ ਜਾਵੇਗੀ। ਵਿਧਾਇਕ ਬਾਵਾ ਹੈਨਰੀ ਨੇ ਦੱਸਿਆ ਕਿ ਨਵੇਂ ਸਮਾਰਟ ਸਕੂਲ ’ਚ ਕੰਪਿਊਟਰ ਵੈੱਬ, ਸਾਇੰਸ ਲੈਬ, ਆਡੀਟੋਰਿਅਮ ਪਾਰਕਿੰਗ ਕਿਚਨ ਤੇ ਡਿਜ਼ੀਟਲ ਲਾਇਬ੍ਰੇਰੀ ਦਾ ਇੰਤਜ਼ਾਮ ਹੋਵੇਗਾ। ਅਪਰੈਲ-2021 ਤੋਂ ਨਵੀਂ ਇਮਾਰਤ ’ਚ ਪੜ੍ਹਾਈ ਸ਼ੁਰੂ ਹੋਵੇਗੀ ਤੇ ਗਾਂਧੀ ਕੈਂਪ ਰਾਮ ਨਗਰ ਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਥੇ ਸ਼ਿਫ਼ਟ ਕੀਤਾ ਜਾਵੇਗਾ। ਇਸ ਸਕੂਲ ਦਾ ਪੂਰਾ ਬੁਨਿਆਦੀ ਢਾਂਚਾ ਪ੍ਰਾਈਵੇਟ ਸਕੂਲਾਂ ਤੋਂ ਬੇਹਤਰ ਹੋਵੇਗਾ ਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇਗੀ। ਇਸ ਨਾਲ ਲੋਕਾਂ `ਤੇ ਵਿੱਤੀ ਬੋਝ ਵੀ ਘੱਟ ਪਵੇਗਾ। ਸਕੂਲ ਨਾਲ ਹੀ ਬਲਟਰਨ ਪਾਰਕ ਦੀ ਦੋ ਏਕੜ ਜ਼ਮੀਨ ਖੇਡ ਮੈਦਾਨ ਲਈ ਰੱਖੀ ਜਾਵੇਗੀ। ਇਸ ਮੌਕੇ ’ਤੇ ਪ੍ਰਿੰਸੀਪਲ ਪ੍ਰਮੋਦ ਕੁਮਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰ ਪਾਲ ਸਿੰਘ, ਕੌਂਸਲਰ ਅੰਜਲੀ ਭਗਤ, ਸਰਫੋ ਦੇਵੀ, ਗੌਰਵ ਮਾਗੋ, ਸੁਖਜਿੰਦਰ ਪਾਲ ਸਿੰਘ ਮਿੰਟੂ ਮੌਜੂਦ ਰਹੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All