ਜਲੰਧਰ ਵਿੱਚ ਝਗੜੇ ਦੌਰਾਨ ਬਿਸ਼ਨੋਈ ਦੇ ‘ਸਾਥੀ’ ਦੀ ਹੱਤਿਆ : The Tribune India

ਜਲੰਧਰ ਵਿੱਚ ਝਗੜੇ ਦੌਰਾਨ ਬਿਸ਼ਨੋਈ ਦੇ ‘ਸਾਥੀ’ ਦੀ ਹੱਤਿਆ

ਜਲੰਧਰ ਵਿੱਚ ਝਗੜੇ ਦੌਰਾਨ ਬਿਸ਼ਨੋਈ ਦੇ ‘ਸਾਥੀ’ ਦੀ ਹੱਤਿਆ

ਬਾਊਂਸਰ ਰਵਿੰਦਰ ਕੁਮਾਰ ਉਰਫ਼ ਸੋਨੂ ਰੁੜਕਾ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਪੁਰਾਣੀ ਤਸਵੀਰ

ਪਾਲ ਸਿੰਘ ਨੌਲੀ

ਜਲੰਧਰ, 29 ਨਵੰਬਰ

ਰਾਮਾਮੰਡੀ ਥਾਣਾ ਅਧੀਨ ਪੈਂਦੇ ਸਤਨਾਮ ਨਗਰ ਵਿੱਚ ਅੱਜ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਾਊਂਸਰ ਰਵਿੰਦਰ ਕੁਮਾਰ ਉਰਫ਼ ਸੋਨੂ ਰੁੜਕਾ ਦੀ ਮੌਤ ਹੋ ਗਈ, ਜਦਕਿ ਇੱਕ ਬਿਰਧ ਔਰਤ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਦੀ ਪਛਾਣ ਕੁਲਦੀਪ ਕੌਰ ਵਜੋਂ ਹੋਈ ਹੈ, ਜਿਸ ਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਗੁਰਮੀਤ ਸਿੰਘ ਔਲਖ ਵਾਸੀ ਸਤਨਾਮ ਨਗਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰਵਿੰਦਰ ਕੁਮਾਰ ਉਰਫ ਸੋਨੂ ਰੁੜਕਾ ਆਪਣੇ ਦੋਸਤ ਬਾਊਂਸਰ ਕੰਪਨੀ ਚਲਾਉਣ ਵਾਲੇ ਬਲਜਿੰਦਰ ਸਿੰਘ ਵਾਸੀ ਸਤਨਾਮ ਨਗਰ ਨੂੰ ਮਿਲਣ ਲਈ ਆਇਆ ਸੀ। ਰਾਤ ਵੇਲੇ ਜਦੋਂ ਸੋਨੂ ਰੁੜਕਾ, ਬਲਜਿੰਦਰ ਸਿੰਘ ਤੇ ਉਸ ਦੀ ਮਾਤਾ ਸੜਕ ’ਤੇ ਖੜ੍ਹੇ ਸਨ ਤਾਂ ਗੁਰਮੀਤ ਸਿੰਘ ਔਲਖ ਦਾ ਮੋਟਰਸਾਈਕਲ ਬਲਜਿੰਦਰ ਦੀ ਕਾਰ ਨਾਲ ਟਕਰਾ ਗਿਆ। ਚਸ਼ਮਦੀਦਾਂ ਅਨੁਸਾਰ ਗੁਰਮੀਤ ਔਲਖ ਕਥਿਤ ਨਸ਼ੇ ਦੀ ਹਾਲਤ ਵਿਚ ਸੀ। ਇਸ ਗੱਲ ’ਤੇ ਗੁਰਮੀਤ ਤੇ ਬਲਜਿੰਦਰ ਦਾ ਝਗੜਾ ਹੋ ਗਿਆ। ਥੋੜ੍ਹੀ ਦੇਰ ਬਾਅਦ ਜਦੋਂ ਗੁਰਮੀਤ ਵਾਪਸ ਆਇਆ ਤਾਂ ਉਸ ਦੇ ਹੱਥ ਵਿੱਚ ਰਿਵਾਲਵਰ ਸੀ, ਜਿਸ ਨਾਲ ਉਸ ਨੇ ਪਹਿਲੀ ਗੋਲੀ ਸੋਨੂ ਰੁੜਕਾ ਦੇ ਮਾਰੀ, ਦੂਜੀ ਬਲਜਿੰਦਰ ਵੱਲ ਚਲਾਈ, ਪਰ ਉਹ ਬਚ ਗਿਆ। ਇਸ ਦੌਰਾਨ ਇੱਕ ਗੋਲੀ ਬਲਜਿੰਦਰ ਦੀ ਮਾਤਾ ਕੁਲਦੀਪ ਕੌਰ ਦੇ ਪੈਰ ਵਿੱਚ ਲੱਗੀ। ਦੋਵਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੋਨੂ ਰੁੜਕਾ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਕੁਲਦੀਪ ਕੌਰ ਜ਼ੇਰੇ ਇਲਾਜ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਏਸੀਪੀ ਨਿਰਮਲ ਸਿੰਘ ਤੇ ਐੱਸਐੱਚਓ ਨਿਰਮਲ ਸਿੰਘ ਮੌਕੇ ’ਤੇ ਪਹੁੰਚੇ ਤੇ ਗੁਰਮੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਔਲਖ ਵੀ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਦੇ ਠੀਕ ਹੋਣ ਮਗਰੋਂ ਉਸ ਦੀ ਗ੍ਰਿਫ਼ਤਾਰੀ ਪਾਈ ਜਾਵੇਗੀ। ਪੁਲੀਸ ਨੇ ਥਾਣਾ ਰਾਮਾਮੰਡੀ ਵਿੱਚ ਗੁਰਮੀਤ ਸਿੰਘ ਔਲਖ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਸੋਨੂ ਰੁੜਕਾ ਦੀਆਂ ਤਸਵੀਰਾਂ ਬਿਸ਼ਨੋਈ ਨਾਲ ਮਿਲੀਆਂ ਹਨ, ਪਰ ਹਾਲੇ ਸੋਨੂ ਰੁੜਕਾ ਦਾ ਕਿਸੇ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਮਾਮਲੇ ਵਿੱਚ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੁਰਮੀਤ ਸਿੰਘ ਔਲਖ ਸੋਨੂ ਰੁੜਕਾ ਕਲਾਂ ਨੂੰ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ।

ਕਤਲ ਦਾ ਬਦਲਾ ਲੈਣ ਲਈ ਪੋਸਟ ਪਾਈ

ਬਾਊਂਸਰ ਸੋਨੂ ਰੁੜਕਾ ਦੀ ਹੱਤਿਆ ਮਗਰੋਂ ਬਹੁਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਫ਼ੇਸਬੁੱਕ ਅਕਾਊਂਟ ਤੋਂ ਇਸ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਇਸ ਅਕਾਊਂਟ ’ਤੇ ਲਾਰੈਂਸ ਬਿਸ਼ਨੋਈ ਤੇ ਸੋਨੂ ਰੁੜਕਾ ਦੀ ਤਸਵੀਰ ਨਾਲ ‘ਜਲਦੀ ਹੀ ਬਦਲਾ ਲਿਆ ਜਾਵੇਗਾ’ ਲਿਖਿਆ ਗਿਆ ਹੈ। ਸੋਨੂ ਰੁੜਕਾ ਦੇ ਆਪਣੇ ਫੇਸਬੁੱਕ ਅਕਾਊਂਟ ’ਤੇ ਵੀ ਉਸ ਦੀਆਂ ਬਿਸ਼ਨੋਈ ਨਾਲ ਪੁਰਾਣੀਆਂ ਤਸਵੀਰਾਂ ਪਈਆਂ ਹਨ ਤੇ ਉਸ ਦੀ ਪ੍ਰੋਫਾਈਲ ਤਸਵੀਰ ਵੀ ਬਿਸ਼ਨੋਈ ਨਾਲ ਹੀ ਲੱਗੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All