ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਜੁਲਾਈ
ਜਣੇਪੇ ਦੌਰਾਨ ਜੱਚਾ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਚਲਾਈ ਜਾ ਰਹੀ ਜਨਨੀ ਸੁਰੱਖਿਆ ਯੋਜਨਾ (ਜੇ.ਐੱਸ.ਵਾਈ.) ਤਹਿਤ ਜ਼ਿਲ੍ਹੇ ਭਰ ਵਿੱਚ ਅਪਰੈਲ 2021 ਤੋਂ ਮਈ 2022 ਤੱਕ 4552 ਗਰਭਵਤੀ ਔਰਤਾਂ ਨੂੰ 30,63,500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਬਲਾਕ ਆਦਮਪੁਰ ਵਿੱਚ 603 ਗਰਭਵਤੀ ਔਰਤਾਂ ਨੂੰ 4,05,900 ਰੁਪਏ, ਬਿਲਗਾ ’ਚ 386 ਗਰਭਵਤੀਆਂ ਨੂੰ 2,69,200 ਰੁਪਏ, ਜਮਸ਼ੇਰ ’ਚ 612 ਗਰਭਵਤੀ ਔਰਤਾਂ ਨੂੰ 3,92,300, ਜੰਡਿਆਲਾ ’ਚ 337 ਗਰਭਵਤੀ ਮਹਿਲਾਵਾਂ ਨੂੰ 2,34,600, ਮਹਿਤਪੁਰ ’ਚ 729 ਗਰਭਵਤੀਆਂ ਨੂੰ 5,10,300, ਕਾਲਾ ਬੱਕਰਾ ’ਚ 333 ਗਰਭਵਤੀ ਇਸਤਰੀਆਂ ਨੂੰ 2,33,100, ਕਰਤਾਰਪੁਰ ’ਚ 375 ਗਰਭਵਤੀਆਂ ਨੂੰ 2,56,600, ਸ਼ਾਹਕੋਟ ’ਚ 353 ਗਰਭਵਤੀ ਔਰਤਾਂ ਨੂੰ 2,46,600, ਬੜਾਪਿੰਡ ’ਚ 205 ਗਰਭਵਤੀਆਂ ਨੂੰ 1,43,500, ਜਲੰਧਰ ਸ਼ਹਿਰੀ ’ਚ 619 ਗਰਭਵਤੀ ਔਰਤਾਂ ਨੂੰ 3,71,400 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਜਨਨੀ ਸੁਰੱਖਿਆ ਯੋਜਨਾ ਨੂੰ ਜ਼ਿਲ੍ਹੇ ’ਚ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ।