ਪੱਤਰ ਪ੍ਰੇਰਕ
ਰਤੀਆ, 18 ਜੂਨ
ਪਿੰਡ ਲਾਲੀ ਕੋਲ ਹੋਈ ਸੜਕ ਦੁਰਘਟਨਾ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦੋਂ ਕਿ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਕੱਲ ਦੁਪਹਿਰ ਆਈ ਤੇਜ਼ ਹਨੇਰੀ ਕਾਰਨ ਸੜਕ ’ਤੇ ਦਰੱਖਤ ਡਿੱਗ ਗਏ ਸਨ ਅਤੇ ਰਾਤ ਸਮੇਂ ਦਰੱਖਤ ਸੜਕ ’ਤੇ ਡਿੱਗੇ ਹੋਣ ਕਾਰਨ ਉਪਰੋਕਤ ਘਟਨਾ ਵਾਪਰ ਗਈ। ਇਥੋਂ ਦੇ ਟੋਹਾਣਾ ਰੋਡ ਤੇ ਸਥਿਤ ਦਸ਼ਮੇਸ਼ ਗੁਰਦੁਆਰੇ ਵਾਲੀ ਗਲੀ ਵਿਚ ਬਿਜਲੀ ਦਾ ਕੰਮ ਕਰਨ ਵਾਲੇ ਨੌਜਵਾਨ ਵਿਜੇ ਕੁਮਾਰ ਅਤੇ ਉਸ ਦਾ ਭਰਾ ਅਜੇ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਖੈਰਪੁਰ ਜਾ ਰਹੇ ਸਨ ਤਾਂ ਪਿੰਡ ਲਾਲੀ ਕੋਲ ਸੜਕ ਤੇ ਪਏ ਦਰੱਖਤ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਵਿਜੇ ਕੁਮਾਰ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।