ਪੱਤਰ ਪ੍ਰੇਰਕ
ਰਤੀਆ, 31 ਮਈ
ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਸ਼ਹਿਰ ਦੇ ਲਾਲੀ ਰੋਡ ’ਤੇ ਕਥਿਤ ਗ਼ੈਰਕਾਨੂੰਨੀ ਕਲੋਨੀ ’ਚ ਕੱਟੇ ਕਰੀਬ 10 ਪਲਾਟਾਂ ਦੀ ਨੀਂਹ ਨੂੰ ਤੋੜ ਦਿੱਤਾ। ਜ਼ਿਲ੍ਹਾ ਨਗਰਾਕਾਰ ਯੋਜਨਾ ਅਧਿਕਾਰੀ ਦੀ ਟੀਮ ਨੇ ਜ਼ਿਲ੍ਹਾ ਅਧਿਕਾਰੀ ਜੈ ਪ੍ਰਕਾਸ਼ ਖਾਸਾ ਤੋਂ ਇਲਾਵਾ ਉਨ੍ਹਾਂ ਨਾਲ ਪਹੁੰਚੇ ਅਧਿਕਾਰੀਆਂ ਵਿਚ ਜੇ.ਈ ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਅੱਗੇ ਗੁਪਤ ਸੂਚਨਾ ਆਈ ਸੀ ਕਿ ਸ਼ਹਿਰ ਦੇ ਲਾਲੀ ਰੋਡ ’ਤੇ ਵਿਭਾਗ ਦੀ ਇਜ਼ਾਜਤ ਤੋਂ ਬਿਨਾਂ ਹੀ 2 ਏਕੜ ਜ਼ਮੀਨ ਵਿਚ ਨਾਜਾਇਜ਼ ਕਲੋਨੀ ਕੱਟੀ ਜਾ ਰਹੀ ਹੈ ਅਤੇ ਕਲੋਨੀ ਵਿਚ ਕਈ ਪਲਾਟ ਵੀ ਕੱਟੇ ਗਏ ਹਨ। ਵਿਭਾਗ ਦੀ ਟੀਮ ਵੱਲੋਂ ਕੀਤੇ ਨਿਰੀਖਣ ਦੌਰਾਨ ਇਕ ਕਲੋਨੀ ਵਿਚ ਕਰੀਬ 10 ਪਲਾਟ ਕੱਟੇ ਹੋਣ ਦਾ ਪਤਾ ਲੱਗਾ ਸੀ ਜਿਨ੍ਹਾਂ ਦੀਆਂ ਨੀਂਹਾਂ ਵੀ ਭਰੀਆਂ ਹੋਈਆਂ ਸਨ। ਇਸ ’ਤੇ ਸਬੰਧਤ ਟੀਮ ਨੇ ਕਾਰਵਾਈ ਕਰਦਿਆਂ ਸਾਰੇ ਪਲਾਟਾਂ ਦੀਆਂ ਨੀਂਹਾਂ ਤੇ ਜੇ.ਸੀ.ਬੀ ਮਸ਼ੀਨ ਨਾਲ ਪੁੱਟ ਦਿੱਤੀਆਂ।