ਪੱਤਰ ਪ੍ਰੇਰਕ
ਫਰੀਦਾਬਾਦ, 5 ਜੂਨ
ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਤੇ ਪਿੰਡ ਦੀ ਵਿਕਾਸ ਸੰਗਠਨ ਜਾਜੜੂ ਨੇ ਬਾਈਪਾਸ ਤੋਂ ਪਿੰਡ ਜਾਜੜੂ ਤੱਕ ਸੰਗੀਨ ਤੇ ਫਲ ਦੇਣ ਵਾਲੇ ਪੌਦੇ ਲਗਾਏ ਤੇ ਪੌਦਿਆਂ ਦੀ ਸੁਰੱਖਿਆ ਲਈ ਟ੍ਰੀਗਾਰਡ ਲਾਏ। ਇਸ ਕਾਰਨ ਕੋਈ ਵੀ ਪੌਦਿਆਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਪਿੰਡ ਦੇ ਵਿਕਾਸ ਸੰਗਠਨ ਦੇ ਪ੍ਰਧਾਨ ਵਰਿੰਦਰ ਸਿੰਘ ਡਾਗਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਇੱਕ ਪੌਦਾ ਲਾਉਣਾ ਲਾਜ਼ਮੀ ਹੈ। ਬੀਰ ਸਿੰਘ ਡਾਗਰ ਤੇ ਕ੍ਰਿਸ਼ਨ ਡਾਗਰ ਨੇ ਆਪਣੀ ਸੂਝ ਨਾਲ ਵਿਸ਼ਵ ਭਲਾਈ ਦੇ ਉਦੇਸ਼ ਲਈ ਪੌਦੇ ਲਗਾਉਣ ਵਰਗੀਆਂ ਮੁਹਿੰਮਾਂ ਚਲਾਉਣ ’ਤੇ ਜ਼ੋਰ ਦਿੱਤਾ। ਜੰਗਲਾਤ ਵਿਭਾਗ ਫਰੀਦਾਬਾਦ ਵਿੱਚ ਕੰਮ ਕਰ ਰਹੇ ਹੇਮਰਾਜ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਪਿੰਡ ਵਿਕਾਸ ਸੰਸਥਾ ਜਾਜੜੂ ਦੇ ਸਹਿਯੋਗ ਨਾਲ 500 ਛਾਂ ਤੇ ਫਲ ਦੇਣ ਵਾਲੇ ਪੌਦੇ ਵੀ ਲਗਾਏ ਜਾਣਗੇ ਤੇ ਸਾਰੇ ਪੌਦਿਆਂ ਦੇ ਆਲੇ ਦੁਆਲੇ ਸੁਰੱਖਿਆ ਵਜੋਂ ਟ੍ਰੀਗਾਰਡ ਲਾਏ ਜਾਣਗੇ। ਤਾਲਾਬੰਦੀ ਦੇ ਪਹਿਲੇ ਦਿਨ ਤੋਂ ਹੀ ਪਿੰਡ ਦੀ ਵਿਕਾਸ ਸੰਸਥਾ ਜਾਜੜੂ ਨੇ ਸਾਰੇ ਜ਼ਰੂਰਤਮੰਦਾਂ ਨੂੰ ਭੋਜਨ ਦੇਣ ਦਾ ਕੰਮ ਕੀਤਾ ਹੈ। ਸੁਨੀਲ, ਕ੍ਰਿਸ਼ਨਾ ਡਾਗਰ, ਨਰੇਸ਼ ਡਾਗਰ, ਨਵੀਨ ਡਾਗਰ, ਕਪਿਲ ਸ਼ਰਮਾ, ਵਿਪਨ ਸ਼ਰਮਾ, ਅਤੇ ਰੋਹਤਾਸ਼ ਚੌਹਾਨ ਵੱਲੋਂ ਬੂਟੇ ਲਗਾਉਣ ਦਾ ਕੰਮ ਪੂਰਾ ਕੀਤਾ ਗਿਆ।
ਲੱਕੜ ਮੰਡੀ ਵਿੱਚ ਪੌਦੇ ਲਾਉਂਦੇ ਹੋਏ ਸਿੱਖਿਆ ਮੰਤਰੀ ਕੰਵਰਪਾਲ ਤੇ ਹੋਰ।