ਟੋਹਾਣਾ: ਪਿੰਡ ਸਰਵਰ ਦੇ ਭੱਠੇ ਦੇ ਦੋ ਮਜ਼ਦੂਰ ਇੱਟਾ ਦੇ ਚੱਠੇ ਥੱਲੇ ਦੱਬੇ ਜਾਣ ’ਤੇ ਪਰਵਾਸੀ ਮਜ਼ਦੂਰ ਅਰਜੁਨ ਦੀ ਮੌਤ ਹੋਣ ’ਤੇ ਦੂਜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਮਜ਼ਦੂਰ ਰਾਜਸਥਾਨ ਸੀਕਰ ਦੇ ਗੋਦਪੂਰੀ ਦੇ ਰਹਿਣ ਵਾਲੇ ਹਨ। ਜ਼ਖ਼ਮੀ ਮਜ਼ਦੂਰ ਨੇ ਦੱਸਿਆ ਕਿ ਉਹ ਇੱਟਾਂ ਦੇ ਚੱਠੇ ਨੇੜੇ ਕੰਮ ਰਹੇ ਸਨ। ਦੂਜੇ ਪਾਸੇ ਟਰਾਲੀ ਵਿੱਚ ਇੱਟਾਂ ਭਰੀਆਂ ਜਾ ਰਹੀਆਂ ਸੀ ਕਿ ਅਚਾਨਕ ਇੱਟਾਂ ਉਤੇ ਡਿੱਗਣ ’ਤੇ ਉਹ ਦੱਬ ਕੇ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ। -ਪੱਤਰ ਪ੍ਰੇਰਕ