ਸਿਰਸਾ: ਏਟੀਐਮ ਬਦਲ ਕੇ ਅਣਪਛਾਤੇ ਨੇ ਇਕ ਮਹਿਲਾ ਦੇ ਖਾਤੇ ਵਿੱਚੋਂ ਚਾਲੀ ਹਜ਼ਾਰ ਰੁਪਏ ਕਢਵਾ ਲਏ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਪੀੜਤ ਮਹਿਲਾ ਸਰੀਤਾ ਨੇ ਦੱਸਿਆ ਹੈ ਕਿ ਉਹ ਬੇਗੂ ਰੋਡ ਸਥਿਤ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਗਈ ਤਾਂ ਉਸ ਨੇ ਆਪਣਾ ਏਟੀਐਮ ਕਾਰਡ ਮਸ਼ੀਨ ਵਿੱਚ ਪਾਇਆ ਪਰ ਪੈਸੇ ਨਹੀਂ ਨਿਕਲੇ। ਇਸ ਦੌਰਾਨ ਏਟੀਐਮ ’ਚ ਦੋ ਹੋਰ ਬੰਦੇ ਦਾਖ਼ਲ ਹੋਏ, ਉਨ੍ਹਾਂ ਨੇ ਕਾਰਡ ਲੈ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਪੈਸੇ ਨਹੀਂ ਨਿਕਲੇ। ਉਹ ਆਪਣਾ ਕਾਰਡ ਲੈ ਕੇ ਘਰ ਆਈ ਤਾਂ ਉਸ ਦੇ ਮੋਬਾਈਲ ’ਤੇ 40,000 ਰੁਪਏ ਕਢਵਾਉਣ ਦਾ ਮੈਸਿਜ ਆਇਆ ਤਾਂ ਉਸ ਨੂੰ ਠੱਗ ਦਾ ਪਤਾ ਲੱਗਿਆ। -ਨਿੱਜੀ ਪੱਤਰ ਪ੍ਰੇਰਕ