ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਮਾਮਲੇ ਵਿਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਪੁਲੀਸ ਨੇ ਤਾਂ ਦਿੱਲੀ ਤੋਂ ਮਿਲੇ ਹੁਕਮਾਂ ਦੀ ਹੀ ਪਾਲਣਾ ਕੀਤੀ ਹੈ। ਵਿੱਜ ਨੇ ਕਿਹਾ ਕਿ ਬੱਗਾ ਖਿਲਾਫ਼ ਕੇਸ ਦਿੱਲੀ ਵਿਚ ਵੀ ਦਰਜ ਹੋ ਸਕਦਾ ਸੀ। ਉਨ੍ਹਾਂ ਸਵਾਲ ਕੀਤਾ, ‘‘ਕੀ ਪੰਜਾਬ ਆਮ ਆਦਮੀ ਪਾਰਟੀ ਦਾ ਕੋਈ ਟਾਰਚਰ ਹਾਊਸ ਹੈ, ਮਾਮਲਾ ਦਿੱਲੀ ਵਿਚ ਵੀ ਦਰਜ ਹੋ ਸਕਦਾ ਸੀ, ਦਿੱਲੀ ਵਿਚ ਵੀ ਪੁਲੀਸ ਹੈ।’’ ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਨੂੰ ਅਗਵਾ ਸਬੰਧੀ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਉਸੇ ਮੁਤਾਬਿਕ ਕਾਰਵਾਈ ਕੀਤੀ। ਵਿੱਜ ਨੇ ਕਿਹਾ ਕਿ ਪੰਜਾਬ ਪੁਲੀਸ ਕੀ ਕਹਿੰਦੀ ਹੈ, ਦਿੱਲੀ ਪੁਲੀਸ ਕੀ ਕਹਿੰਦੀ ਹੈ, ਇਹ ਉਨ੍ਹਾਂ ਦੇ ਵਿਚਕਾਰ ਦਾ ਮਾਮਲਾ ਹੈ, ਹਰਿਆਣਾ ਪੁਲੀਸ ਨੇ ਦਿੱਲੀ ਤੋਂ ਮਿਲੀ ਸੂਚਨਾ ਮੁਤਾਬਕ ਕਾਰਵਾਈ ਕੀਤੀ ਹੈ।