ਜੀਂਦ (ਮਹਾਂਵੀਰ ਮਿੱਤਲ): ਬਰਸਾਤ ਆਉਣ ਤੋਂ ਕਈ ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਡਰੇਨਾਂ ਅਤੇ ਸੀਵਰੇਜਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਕਿ ਵਰਖਾ ਦੇ ਦਿਨਾਂ ਵਿੱਚ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ। ਇਸ ਦੇ ਬਾਵਜੂਦ ਪੂਰਾ ਜੀਂਦ ਜ਼ਿਲ੍ਹਾ ਮੀਂਹ ਦੇ ਪਾਣੀ ਵਿੱਚ ਡੁੱਬਿਆ ਰਿਹਾ। ਕਈ ਥਾਈਂ ਤਾਂ ਕਾਫ਼ੀ ਘੰਟੇ ਪਾਣੀ ਹੇਠਾਂ ਨਾ ਉਤਰਿਆ।ਸ਼ਹਿਰ ਦੇ ਮੁੱਖ ਬਾਜ਼ਾਰ, ਸਫੀਦੋਂ ਗੇਟ, ਪਾਲਿਕਾ ਬਾਜ਼ਾਰ, ਪੰਜਾਬੀ ਬਾਜ਼ਾਰ, ਪਟਿਆਲਾ ਚੌਕ, ਭਿਵਾਨੀ ਰੋਡ, ਰੋਹਤਕ ਰੋਡ, ਹਾਂਸੀ ਰੋਡ, ਬਸੰਤ ਬਿਹਾਰ ਕਲੋਨੀ, ਰਾਣੀ ਤਲਾਬ, ਪੁਰਾਣਾ ਟੈਲੀਫੋਨ ਐਕਸਚੇਂਜ ਕੋਲ ਤਾਂ ਸੜ੍ਹਕ ਹੀ ਧੱਸ ਗਈ। ਅਰਬਨ ਅਸਟੇਟ, ਕ੍ਰਿਸ਼ਨਾ ਕਲੋਨੀ, ਗੋਹਾਣਾ ਰੋਡ ਆਦਿ ਥਾਵਾਂ ਉੱਤੇ ਕਈ-ਕਈ ਫੁੱਟ ਪਾਣੀ ਭਰ ਗਿਆ। ਕੁਝ ਕਲੋਨੀਆਂ ਵਿੱਚ ਤਾਂ ਚਾਰ-ਚਾਰ, ਪੰਜ-ਪੰਜ ਫੁੱਟ ਪਾਣੀ ਵੀ ਵੜ੍ਹ ਗਿਆ ਸੀ। ਦੋ ਦਿਨਾਂ ਤੋਂ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।