ਅੰਬਾਲਾ: ਪੰਜਾਬ ਯੂਨੀਵਰਸਿਟੀ ਸੈਨੇਟ ਦੀ ਰਜਿਸਟਰਡ ਗਰੈਜੂਏਟ ਕੰਸਟੀਚੁਐਂਸੀ ਦੀ ਚੋਣ ਲਈ ਵੋਟਾਂ ਪਾਉਣ ਦਾ ਅਮਲ ਅੱਜ ਛਾਉਣੀ ਦੇ ਐਸ.ਡੀ. ਵਿਦਿਆ ਸਕੂਲ ਵਿੱਚ ਕਾਇਮ ਕੀਤੇ ਗਏ ਬੂਥ ਨੰਬਰ 34 ’ਤੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਬੂਥ ਦੀ ਪ੍ਰੀਜ਼ਾਈਡਿੰਗ ਅਧਿਕਾਰੀ ਡਾ. ਵਿਜੈ ਸ਼ਰਮਾ ਅਤੇ ਯੂਨੀਵਰਸਿਟੀ ਤੋਂ ਆਏ ਅਧਿਕਾਰੀ ਰਾਜਿੰਦਰ ਸੈਣੀ ਨੇ ਦੱਸਿਆ ਕਿ ਇਸ ਬੂਥ ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕੁਲ 166 ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਬੂਥ ਨੰਬਰ 34 ਪਹਿਲਾਂ ਐਸ.ਡੀ.ਕਾਲਜ ਵਿਚ ਕਾਇਮ ਕੀਤਾ ਗਿਆ ਸੀ ਪਰ ਅੱਜ ਕਾਲਜ ਵਿਚ ਪੁਲੀਸ ਵਿਭਾਗ ਵਿਚ ਸਬ ਇੰਸਪੈਕਟਰ (ਪੁਰਸ਼ ਅਤੇ ਮਹਿਲਾ) ਪਦਾਂ ਲਈ ਲਿਖਤੀ ਪ੍ਰੀਖਿਆ ਦਾ ਕੇਂਦਰ ਬਣਨ ਕਰਕੇ ਬੂਥ ਐੱਸ.ਡੀ ਵਿਦਿਆ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਲਈ ਬਜ਼ੁਰਗ ਵੋਟਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। -ਨਿੱਜੀ ਪੱਤਰ ਪ੍ਰੇਰਕ