ਆਤਿਸ਼ ਗੁਪਤਾ
ਚੰਡੀਗੜ੍ਹ, 27 ਦਸੰਬਰ
ਕਰੋਨਾਵਾਇਰਸ ਦੇ ਬਾਵਜੂਦ ਚੋਣ ਕਮਿਸ਼ਨ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹਰਿਆਣਾ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਅੱਜ ਸ਼ਾਂਤਮਈ ਢੰਗ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਵੋਟਾਂ ਸਵੇਰੇ 8 ਵਜੇ ਪੈਣੀਆਂ ਸ਼ੁਰੂ ਹੋਈਆਂ ਸੀ ਅਤੇ ਸ਼ਾਮ 4.30 ਵਜੇ ਤੱਕ ਪੈਣਗੀਆਂ, ਜਦ ਕਿ 4.30 ਤੋਂ 5.30 ਵਜੇ ਦਾ ਸਮਾਂ ਬਿਮਾਰੀ ਦਾ ਸਾਹਮਣਾ ਕਰਨ ਵਾਲੇ ਵੋਟਰਾਂ ਲਈ ਰੱਖਿਆ ਗਿਆ ਹੈ। ਅੱਜ ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਵਿੱਚ ਨਗਰ ਨਿਗਮ ਚੋਣਾਂ ਅਤੇ ਰਿਵਾੜੀ, ਸਾਂਪਲਾ, ਧਾਰੂਹੇੜਾ, ਉਲਕਾਣਾ ਵਿੱਚ ਨਗਰ ਕੌਂਸਲ ਦੀ ਵੋਟਿੰਗ ਹੋ ਰਹੀ ਹੈ। ਇਨ੍ਹਾਂ ਦੇ ਨਤੀਜੇ 30 ਦਸੰਬਰ ਨੂੰ ਆਉਣਗੇ।