ਪੱਤਰ ਪ੍ਰੇਰਕ
ਫਰੀਦਾਬਾਦ, 20 ਮਈ
ਸੰਚਾਰ ਤੇ ਮੀਡੀਆ ਤਕਨਾਲੌਜੀ ਵਿਭਾਗ, ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਵਾਈਐੱਮਸੀਏ, ਫਰੀਦਾਬਾਦ ਵੱਲੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਨੁਭਵ ਦੇਣ ਲਈ ਨਿਊਜ਼ ਚੈਨਲ ਦਾ ਦੌਰਾ ਕਰਵਾਇਆ ਗਿਆ। ਲਗਭਗ 70 ਮੀਡੀਆ ਵਿਦਿਆਰਥੀਆਂ ਨੇ ਫਿਲਮ ਸਿਟੀ, ਨੋਇਡਾ ਵਿੱਚ ਇਕ ਚੈਨਲ ਸਟੂਡੀਓ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਟੀਵੀ ਨਿਊਜ਼ ਚੈਨਲ ਦੇ ਕੰਮਕਾਜ, ਨਿਊਜ਼ ਪ੍ਰੋਡਕਸ਼ਨ ਤੇ ਵਰਤੋਂ ਵਿੱਚ ਆਉਣ ਵਾਲੀ ਤਕਨਾਲੌਜੀ ਬਾਰੇ ਜਾਣੂ ਕਰਵਾਉਣਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਪ੍ਰੋਗਰਾਮ ਦੀ ਲਾਈਵ ਡਬਿੇਟ ਦੇਖਣ ਦਾ ਮੌਕਾ ਮਿਲਿਆ। ਇਸ ਦੌਰੇ ਦਾ ਆਯੋਜਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਭਾਸ਼ ਗੋਇਲ, ਡਾ. ਤਰੁਣਾ ਨਰੂਲਾ ਅਤੇ ਡਾ. ਭਰਤ ਧੀਮਾਨ ਨੇ ਕੀਤਾ|