ਪੱਤਰ ਪ੍ਰੇਰਕ
ਏਲਨਾਬਾਦ, 3 ਨਵੰਬਰ
ਭਗਤ ਹਾਕੀ ਸਟੇਡੀਅਮ ਸੰਤਨਗਰ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਸੈਂਕੜੇ ਖਿਡਾਰੀਆਂ ਨੇ ਹਿੱਸਾ ਲਿਆ। ਅਕੈਡਮੀ ਦੇ ਸੰਚਾਲਕ ਹਰਜਿੰਦਰ ਸਿੰਘ ਭੰਗੂ ਅਤੇ ਨਵਪ੍ਰੀਤ ਸਿੰਘ ਭੰਗੂ ਨੇ ਦੱਸਿਆ ਕਿ ਅੰਡਰ-11 ਲੜਕਿਆਂ ਦੀ 100 ਮੀਟਰ ਦੌੜ ਵਿੱਚ ਵਿਜੇ ਪਹਿਲੇ, ਸ਼ਾਟਪੁੱਟ ਵਿੱਚ ਏਕਮਜੋਤ ਅੱਵਲ ਰਹੇ। ਅੰਡਰ-11 ਲੜਕੀਆਂ ਦੀ 100 ਮੀਟਰ ਦੌੜ ਵਿੱਚ ਅੰਜੂ ਪਹਿਲੇ, ਗੋਲਾ ਸੁੱਟਣ ਵਿੱਚ ਰਿਧੀ ਪਹਿਲੇ, ਅੰਡਰ-14 ਲੜਕੇ 400 ਮੀਟਰ ਦੌੜ ਵਿੱਚ ਮਾਨਦੀਪ ਪਹਿਲੇ ’ਤੇ ਰਿਹਾ। ਲੰਬੀ ਛਾਲ ਵਿੱਚ ਅਜੇ ਅੱਵਲ ਰਿਹਾ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਰਾਖੀ ਪਹਿਲੇ, ਲੰਬੀ ਛਾਲ ਵਿੱਚ ਕਸ਼ਿਸ਼ ਪਹਿਲੇ, ਅੰਡਰ-19 ਲੜਕੀਆਂ ਦੀ 1500 ਮੀਟਰ ਦੌੜ ਵਿੱਚ ਅੰਜੂ ਪਹਿਲੇ ’ਤੇ ਰਹੀ। ਵੈਟਰਨ ਸਪੋਰਟਸ ਦੇ ਮੁਕਾਬਲਿਆਂ ਦੇ 35 ਤੋਂ 50 ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਰਮੇਸ਼ ਪਹਿਲੇ, ਗੋਲਾ ਸੁੱਟਣ ਵਿੱਚ ਪਰਵੀਨ ਸਿੰਘ ਪਹਿਲੇ ਸਥਾਨ ’ਤੇ ਰਹੇ। 51 ਤੋਂ 60 ਸਾਲ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਰਮੇਸ਼ ਪਹਿਲੇ, ਗੋਲਾ ਸੁੱਟਣ ਵਿੱਚ ਰਾਕੇਸ਼ ਪਹਿਲੇ ਸਥਾਨ ’ਤੇ ਰਹੇ। ਉਮਰ ਵਰਗ 61 ਤੋਂ 70 ਸਾਲ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਹਰਮੰਦਰ ਸਿੰਘ ਪਹਿਲੇ, ਲੰਬੀ ਛਾਲ ਵਿੱਚ ਹਰਮੰਦਰ ਸਿੰਘ ਪਹਿਲੇ, ਡਿਸਕਸ ਥਰੋਅ ਵਿੱਚ ਹਰਜਿੰਦਰ ਸਿੰਘ ਭੰਗੂ ਪਹਿਲੇ ਸਥਾਨ ’ਤੇ ਰਹੇ।