ਕੁਲਵਿੰਦਰ ਕੌਰ
ਫਰੀਦਾਬਾਦ, 27 ਅਗਸਤ
ਕੇਂਦਰੀ ਰਾਜ ਮੰਤਰੀ ਤੇ ਫਰੀਦਾਬਾਦ ਤੋਂ ਭਾਜਪਾ ਸੰਸਦ ਮੈਂਬਰ ਕ੍ਰਿਸ਼ਨਪਾਲ ਨੂੰ ਕਰੋਨਾ ਹੋ ਗਿਆ ਹੈ। ਸ੍ਰੀ ਗੁੱਜਰ ਵੱਲੋਂ ਟਵੀਟ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਆਪਣਾ ਟੈਸਟ ਕਰਵਾਇਆ ਸੀ ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਆਪਣੀ ਜਾਂਚ ਕਰਵਾਉਣ ਤੇ ਇਕਾਂਤਵਾਸ ਹੋ ਜਾਣ।