ਟ੍ਰਿਬਿਊਨ ਨਿਊਜ਼ ਸਰਵਿਸ
ਕਰਨਾਲ, 13 ਅਗਸਤ
ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਦੇ ਸਮਰਥਨ ਨਾਲ ਬਲਜੀਤ ਸਿੰਘ ਦਾਦੂਵਾਲ ਨੂੰ ਵੀਰਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦਾ ਪ੍ਰਧਾਨ ਚੁਣਿਆ ਗਿਆ। ਚੋਣ ਵੀਰਵਾਰ ਨੂੰ ਇਤਿਹਾਸਕ ਛੇਵੀਂ-ਨੌਵੀਂ ਪਾਤਸ਼ਾਹੀ ਗੁਰਦੁਆਰਾ ਚੀਕਾ ਵਿਖੇ ਸ਼ਾਂਤਮਈ ਢੰਗ ਨਾਲ ਹੋਈ।
ਉਨ੍ਹਾਂ ਨੇ ਤਕੜੀ ਟੱਕਰ ਵਿੱਚ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਸਮਰਥਕ ਜਗਬੀਰ ਸਿੰਘ ਖਾਲਸਾ ਨੂੰ ਸਿਰਫ ਦੋ ਵੋਟਾਂ ਨਾਲ ਹਰਾਇਆ। ਚੋਣ ਅਧਿਕਾਰੀ ਦਰਸ਼ਨ ਸਿੰਘ ਬਰਾਰੀ ਨੇ ਨਤੀਜੇ ਦੀ ਪੁਸ਼ਟੀ ਕਰਦਿਆਂ ਦਾਦੂਵਾਲ ਜੇਤੂ ਐਲਾਨਿਆ। ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ 36 ਮੈਂਬਰ ਵੋਟ ਪਾਉਣ ਦੇ ਯੋਗ ਸਨ। ਸੰਤ ਦਾਦੂਵਾਲ ਨੂੰ 19 ਤੇ ਖਾਲਸਾ ਨੂੰ 17 ਵੋਟਾਂ ਮਿਲੀਆਂ