ਪੰਚਕੂਲਾ: ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ ਲਈ ਪੁਲੀਸ ਭਰਤੀ ਦੀ ਲਿਖਤੀ ਪ੍ਰੀਖਿਆ ਵਿੱਚ ਆਪਣੀ ਥਾਂ ਕਿਸੇ ਹੋਰ ਨੂੰ ਬਿਠਾ ਕੇ ਪੇਪਰ ਦਿਵਾਉਣ ਦੇ ਮਾਮਲੇ ਵਿੱਚ ਐੱਸਆਈਟੀ ਦੀ ਟੀਮ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੰਦੀਪ ਵਾਸੀ ਜੀਂਦ ਤੇ ਵਿਕਰਮ ਵਾਸੀ ਜ਼ਿਲ੍ਹਾ ਹਿਸਾਰ ਵਜੋਂ ਹੋਈ ਹੈ। ਏਸੀਪੀ ਤੇ ਐੱਸਆਈਟੀ ਟੀਮ ਦੇ ਮੁਖੀ ਵਿਜੈ ਨਹਿਰਾ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 116 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। -ਪੱਤਰ ਪ੍ਰੇਰਕ