ਟੋਹਾਣਾ (ਪੱਤਰ ਪ੍ਰੇਰਕ): ਇਥੇ ਵਾਪਰੇ ਪਿੰਡ ਸੜਕ ਹਾਦਸਿਆਂ ਵਿੱਚ ਵਿਜੈਪਾਲ ਤੇ ਅਰਜਨ ਸਿੰਘ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਰਤੀਆ ਰੋਡ ’ਤੇ ਸਿਨੇਮਾ ਦੇ ਸਾਹਮਣੇ ਟਰੈਕਟਰ ਟਰਾਲੀ ਨਾਲ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਹੋਣ ’ਤੇ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟੋਹਾਣਾ ਹਸਪਤਾਲ ਦੀ ਟੀਮ ਨੇ ਅਗਰੋਹਾ ਮੈਡੀਕਲ ਰੈਫਰ ਕੀਤਾ ਸੀ ਤਾਂ ਵਿਜੈਪਾਲ ਦੀ ਰਸਤੇ ਵਿੱਚ ਮੌਤ ਹੋ ਗਈ। ਦੂਜੀ ਮੌਤ ਪਿੰਡ ਐਹਰਵਾਂ ਦੇ ਕਿਸਾਨ ਅਰਜਨ ਸਿੰਘ ਖੇਤਾਂ ਵਿੱਚ ਮੋਟਰਸਾਈਕਲ ਤੇ ਆਉਂਦੇ ਤੇਜ਼ ਰਫ਼ਤਾਰ ਮੋਟਰਸਾਈਕਲ ਸਾਵਰ ਵੱਲੋਂ ਟੱਕਰ ਮਾਰਨ ਤੇ ਅਰਜਨ ਸਿੰਘ ਦੀ ਸੜਕ ’ਤੇ ਡਿਗਦੇ ਹੀ ਮੌਤ ਹੋ ਗਈ, ਇਸ ਤਰ੍ਹਾਂ ਰਤੀਆ ਰੋੜ ਤੇ ਨਲਕਾ ਢਾਣੀ ਨਜਦੀਕ ਨਿਜੀ ਬਸ ਦੀ ਫੇਟ ਵੱਜਣ ਤੇ ਪਿੰਡ ਧਾਰਸੂਲ ਕਲਾਂ ਦੇ ਕਿਸਾਨ ਪਿੰਟੂ ਤੇ ਉਸਦੇ ਸਾਥੀ ਘਰ ਵਾਪਸੀ ਸਮੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਅਗਰੋਹਾ ਰੈਫ਼ਰ ਕਰ ਦਿੱਤਾ , ਜਿੱਥੇ ਉਹ ਜੇਰੇ ਇਲਾਜ਼ ਹਨ। ਪੁਲੀਸ ਨੇ ਪੀੜਤ ਤੇ ਭਾਈਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਜਾਂਚ ਅਰੰਭੀ ਹੈੈ।