ਪੱਤਰ ਪ੍ਰੇਰਕ
ਟੋਹਾਣਾ, 31 ਮਾਰਚ
ਜ਼ਹਿਰੀਲਾ ਪਦਾਰਥ ਖਾਣ ਨਾਲ ਇੱਥੇ ਅੱਜ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਦੋਵੇਂ ਘਟਨਾਵਾਂ ਵੱਖ-ਵੱਖ ਖੇਤਰਾਂ ਵਿੱਚ ਵਾਪਰੀਆਂ। ਇੱਕ ਘਟਨਾ ਵਿੱਚ ਔਰਤ ਤੇ ਦੂਜੀ ਵਿੱਚ ਨੌਜਵਾਨ ਦੀ ਮੌਤ ਹੋ ਗਈ। ਹੰਸ ਕਲੋਨੀ ਦੀ ਵਿਆਹੁਤਾ ਔਰਤ ਵੱਲੋਂ ਜ਼ਹਿਰੀਲਾ ਪਦਾਰਥ ਖਾਣ ’ਤੇ ਮੌਤ ਹੋਣ ਤੇ ਉਸ ਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ। ਦੂਜੀ ਘਟਨਾ ਵਿੱਚ ਭਾਟੀਆ ਕਲੋਨੀ ਦੇ ਇਕ ਨੌਜਵਾਨ ਵੱਲੋਂ ਦੋਸਤ ਦੀ ਗਾਰੰਟੀ ਦੇਣ ’ਤੇ ਕਰਜ਼ ਰਾਸ਼ੀ ਵਸੂਲਣ ਦੇ ਦਬਾਅ ਹੇਠ ਉਸ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਮ੍ਰਿਤਕ ਦੇ ਖ਼ੁਦਕੁਸ਼ੀ ਨੋਟ ਦੇ ਅਧਾਰ ’ਤੇ ਪੁਲੀਸ ਨੇ ਉਸ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।