ਪੱਤਰ ਪ੍ਰੇਰਕ
ਟੋਹਾਣਾ, 10 ਸਤੰਬਰ
ਭਾਖੜਾ ਨਹਿਰ ਦੀਫਤਿਹਾਬਾਦ ਬਰਾਂਚ ਦੇ ਮੇਹੂਵਾਲਾ ਹੈੱਡ ਅਤੇ ਰਤੀਆ ਬਰਾਂਚ ਨਹਿਰ ਦੇ ਜਾਪਤਾਵਾਲਾ ਪੁਲ ’ਤੇ ਇਕ-ਇਕ ਲਾਸ਼ ਬਰਾਮਦ ਹੋਈ ਹੈ।
ਫਤਿਹਾਬਾਦ ਬਰਾਂਚ ਨਹਿਰ ਵਿੱਚੋਂ ਮਿਲੀ ਲਾਸ਼ ਦੀ ਸ਼ਨਾਖ਼ਤ ਵਰਿੰਦਰ ਪਿੰਡ ਜੋਗੀਵਾਲਾ ਦੇ ਤੌਰ ’ਤੇ ਹੋਈ ਹੈ। ਰਤੀਆ ਬਰਾਂਚ ਨਹਿਰ ਵਿੱਚੋਂ ਮਿਲੀ ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਰ ਕੇ ਪੋਸਟਮਾਰਟਮ ਲਈ ਟੋਹਾਣਾ ਹਸਪਤਾਲ ਵਿੱਚ ਰੱਖੀ ਗਈ ਹੈ। ਮ੍ਰਿਤਕ ਦੀ ਬਾਂਹ ’ਤੇ ਖੰਡੇ ਦਾ ਨਿਸ਼ਾਨ ਹੈ।
ਪੁਲੀਸ ਮੁਤਾਬਕ ਲਾਸ਼ ਪੰਜਾਬ ਇਲਾਕੇ ਵਿੱਚੋਂ ਆਈ ਲੱਗਦੀ ਹੈ। ਪੁਲੀਸ ਨੇ ਭਾਖੜਾ ਨਾਲ ਸਬੰਧਤ ਥਾਣਿਆਂ ਦੀ ਪੁਲੀਸ ਨੂੰ ਲਾਸ਼ ਸਬੰਧੀ ਵੇਰਵੇ ਭੇਜ ਦਿੱਤੇ ਹਨ। ਪੁਲੀਸ ਵੱਲੋਂ ਦੋਵੇਂ ਮਾਮਲਿਆਂ ਦੀ ਜਾਂਚ ਆਰੰਭ ਦਿੱਤੀ ਗਈ ਹੈ ਕਿ ਇਹ ਵਿਅਕਤੀ ਕਿਵੇਂ ਨਹਿਰ ਵਿੱਚ ਡਿੱਗੇ।