ਪੱਤਰ ਪ੍ਰੇਰਕ
ਰਤੀਆ, 22 ਅਪਰੈਲ
ਸਦਰ ਥਾਣਾ ਰਤੀਆ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇ ਮਾਰ ਕੇ 25 ਬੋਤਲਾਂ ਨਾਜਾਇਜ਼ ਸ਼ਰਾਬ, 60 ਲਿਟਰ ਲਾਹਨ ਸਣੇ ਸ਼ਰਾਬ ਦੀ ਚੱਲਦੀ ਭੱਠੀ ਫੜ ਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਰਤੀਆ ਸਦਰ ਥਾਣਾ ਇੰਚਾਰਜ ਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਦੀਆਂ ਵੱਖ ਵੱਖ ਟੀਮਾਂ ਨੇ ਪਿੰਡ ਮਹਿਮੜਾ ਅਤੇ ਚੰਦੋ ਕਲਾਂ ਤੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ, 60 ਲਿਟਰ ਲਾਹਨ ਸਣੇ ਸ਼ਰਾਬ ਦੀ ਚੱਲਦੀ ਭੱਠੀ ਫੜੀ ਹੈ। ਪਿੰਡ ਮਹਿਮੜਾ ਤੋਂ ਦਲਬੀਰ ਸਿੰਘ ਨੂੰ 15 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਦੂਜੀ ਟੀਮ ਨੇ ਪਿੰਡ ਚੰਦੋ ਕਲਾਂ ਤੋਂ ਨਾਥੀ ਰਾਮ ਨੂੰ 10 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 60 ਲਿਟਰ ਲਾਹਨ ਚੱਲਦੀ ਭੱਠੀ ਸਣੇ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।