ਫਰੀਦਾਬਾਦ: ਕ੍ਰਾਈਮ ਬ੍ਰਾਂਚ ਉੱਚਾ ਪਿੰਡ ਨੇ ਪਾਈਪ ਤੋੜ ਕੇ ਵਾਟਰ ਸਪਲਾਈ ਲਾਈਨ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਕੀਲ ਉਰਫ ਬੋਲਾਰ ਤੇ ਦਿਲਸ਼ਾਦ ਵਜੋਂ ਹੋਈ ਹੈ। ਦੋਵੇਂ ਪਿੰਡ ਧੌਜ ਦੇ ਵਸਨੀਕ ਹਨ। ਦੋਵਾਂ ਨੂੰ ਪਿੰਡ ਤੋਂ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਿੰਡ ਧੌਜ ਦੀ ਵਾਟਰ ਸਪਲਾਈ ਲਾਈਨ ਦੀ ਪਾਈਪ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੇ ਚੋਰੀ ਦੀਆਂ ਕੁਝ ਪਾਈਪਾਂ ਕਰੀਬ ਵੀਹ ਹਜ਼ਾਰ ਰੁਪਏ ਵਿੱਚ ਵੇਚ ਦਿੱਤੀਆਂ। -ਪੱਤਰ ਪ੍ਰੇਰਕ