ਰਤੀਆ: ਇਸ ਖੇਤਰ ਦੇ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਲੋਕ ਪ੍ਰੇਸ਼ਾਨ ਹਨ। ਰਾਜ ਕੁਮਾਰ , ਸੰਦੀਪ , ਹਰਪਾਲ, ਸੁਖਵਿੰਦਰ, ਜੰਟਾ ਸਿੰਘ ਨੇ ਦੱਸਿਆ ਕਿ ਹਰ ਪਿੰਡ ਅੰਦਰ ਅਵਾਰਾ ਕੁੱਤਿਆ ਦਾ ਝੁੰਡ ਫਿਰਦਾ ਦਿਖਾਈ ਦੇ ਰਿਹਾ ਹੈ। ਇਹ ਰਾਹ ਜਾਂਦੇ ਲੋਕਾਂ ਦੇ ਪਿੱਛੇ ਪੈ ਜਾਂਦੇ ਹਨ ਅਤੇ ਕਈਆਂ ਨੂੰ ਵੱਢ ਵੀ ਲਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਤੋ ਫੌਰੀ ਰਾਹਤ ਦਿਵਾਈ ਜਾਵੇ। -ਪੱਤਰ ਪ੍ਰੇਰਕ