ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਅਪਰੈਲ
ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਵਾਸੀ ਸਿਰਸਾ ਵਾਸੀ ਕੋਮਲ ਗਰਗ ਦਾ ਅਗਰਵਾਲ ਸਭਾ ਵੱਲੋਂ ਅੱਜ ਅਗਰਸੈਨ ਕਲੋਨੀ ਸਥਿਤ ਉਨ੍ਹਾਂ ਦੇ ਘਰ ਵਿੱਚ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਗੌਰਵ ਅਗਰਵਾਲ ਨੇ ਕਿਹਾ ਕਿ ਕੋਮਲ ਗਰਗ ਨੇ ਆਪਣੀ ਮਿਹਨਤ ਨਾਲ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ ਸਗੋਂ ਸਿਰਸਾ ਜ਼ਿਲ੍ਹਾ ਤੇ ਅਗਰਵਾਲ ਸਮਾਜ ਦਾ ਨਾਮ ਪੂਰੇ ਦੇਸ਼ ਵਿੱਚ ਨਾਮ ਰੌਸ਼ਨ ਕੀਤਾ ਹੈ। ਇਹ ਅਗਰਵਾਲ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਅੰਜਨੀ ਕਨੋਦੀਆ ਨੇ ਕਿਹਾ ਕਿ ਅਗਰਵਾਲ ਸਮਾਜ ਲਈ ਮਾਣ ਵਾਲੀ ਗੱਲ ਹੈ। ਕੋਮਲ ਗਰਗ ਦੀ ਕਾਮਯਾਬੀ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾਦਾਇਕ ਹੈ। ਕੋਮਲ ਗਰਗ ਦੇ ਪਿਤਾ ਸੰਜੇ ਗਰਗ ਅਤੇ ਮਾਤਾ ਚੰਚਲ ਗਰਗ ਨੇ ਇਸ ਸਨਮਾਨ ਲਈ ਅਗਰਵਾਲ ਸਭਾ ਸਿਰਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹੌਸਲੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਦੇ ਹਨ। ਇਸ ਮੌਕੇ ਅਗਰਵਾਲ ਸਭਾ ਦੇ ਸਕੱਤਰ ਵਿਨੈ ਮਿੱਤਲ, ਰਾਜਕੁਮਾਰ ਸਿੰਘਲ, ਸੁਰੇਸ਼ ਗੋਇਲ, ਸੰਜੇ ਗੋਇਲ, ਨਰੇਸ਼ ਕੁਮਾਰ, ਅਜੇ ਡਿੰਗਵਾਲਾ ਅਤੇ ਹੋਰ ਲੋਕ ਮੌਜੂਦ ਸਨ।