ਪੱਤਰ ਪ੍ਰੇਰਕ
ਏਲਨਾਬਾਦ, 31 ਅਕਤੂਬਰ
ਏਲਨਾਬਾਦ ਵਿਧਾਨ ਸਭਾ ਖੇਤਰ ਦੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਨੰਬਰ 9 ਅਤੇ 10 ਵਿੱਚ ਇਸ ਵਾਰ ਵੱਡੀ ਗਿਣਤੀ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਪਿੰਡਾਂ ਬੇਹਰਵਾਲਾ ਖੁਰਦ, ਧੌਲਪਾਲੀਆ, ਕਾਸੀ ਕਾ ਬਾਸ, ਕਿਸ਼ਨਪੁਰਾ, ਢਾਣੀ ਸ਼ੇਰਾ, ਨੀਮਲਾ, ਮਿਠੁਨਪੁਰਾ, ਕਰਮਸ਼ਾਨਾ, ਖਾਰੀ ਸੁਰੇਰਾ, ਮਿੱਠੀ ਸੁਰੇਰਾ, ਮੁਮੇਰਾ ਕਲਾਂ, ਮੁਮੇਰਾ ਖੁਰਦ, ਢਾਣੀ ਬਚਨ ਸਿੰਘ, ਢਾਣੀ ਝੰਡਾ ਸਿੰਘ ਅਤੇ ਢਾਣੀ ਮੌਜੂਵਾਲੀ ਤੇ ਆਧਾਰਿਤ ਮਹਿਲਾਵਾਂ ਲਈ ਰਾਖਵੇਂ ਜ਼ੋਨ ਨੰਬਰ 9 ਵਿੱਚ ਕੁੱਲ 11 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਜਨਨਾਇਕ ਜਨਤਾ ਪਾਰਟੀ ਦੀ ਉਮੀਦਵਾਰ ਸ਼ਾਰਦਾ ਸਿਹਾਗ, ਭਾਜਪਾ ਉਮੀਦਵਾਰ ਨਿਤਾਸ਼ਾ ਸਿਹਾਗ, ਇਨੈਲੋ ਉਮੀਦਵਾਰ ਸ਼ਾਲਿਨੀ ਸਿਹਾਗ, ਮੈਨਾ ਰਾਣੀ , ਮਮਤਾ, ਮਮਤਾ ਰਾਣੀ (ਅਜ਼ਾਦ), ਕੰਨੂਪ੍ਰਿਆ, ਸਲੋਚਨਾ, ਸੰਤੋਸ਼ ਦੇਵੀ, ਨੀਤੂ ਰਾਣੀ ਅਤੇ ਰੇਖਾ ਰਾਣੀ ਸ਼ਾਮਲ ਹਨ। ਇਸ ਵਾਰਡ ਵਿੱਚ ਭਾਜਪਾ ਉਮੀਦਵਾਰ ਨਿਤਾਸ਼ਾ ਸਿਹਾਗ, ਜਜਪਾ ਉਮੀਦਵਾਰ ਸ਼ਾਰਦਾ ਸਿਹਾਗ ਅਤੇ ਇਨੈਲੋ ਉਮੀਦਵਾਰ ਸ਼ਾਲਿਨੀ ਸਿਹਾਗ ਵਿਚਕਾਰ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ।